ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਪੁੱਜੇ

ਮਨੀਲਾ- ਟਰੂਡੋ ਜਿਵੇਂ ਹੀ ਫਿਲਪੀਨਜ਼ ਦੇ ਕਲਰਕ ਇੰਟਰਨੈਸ਼ਨਲ ਏਅਰਪੋਰਟ ਪੁੱਜੇ, ਤਾਂ ਲੋਕਾਂ ਨੇ ਉਨ੍ਹਾਂ ਨਾਲ ਹੱਥ ਮਿਲਾਇਆ। ਟਰੂਡੋ ਮਨੀਲਾ ਵਿਚ ਹੋ ਰਹੇ ਆਸਿਆਨ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਪੁੱਜੇ। ਇਸ ਸੰਮੇਲਨ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਹਿੱਸਾ ਲਿਆ ਹੈ।  ਟਰੂਡੋ ਨੇ ਇੱਥੇ ਪਹੁੰਚਦੇ ਹੀ ਕਿਹਾ, ”ਹੈਲੋ ਫਿਲਪੀਨਜ਼! ਜਿਊਂਦੇ ਰਹੋ। ਟਰੂਡੋ ਨੇ ਫਿਲਪੀਨਜ਼ ਦੇ ਰਾਸ਼ਟਰਪਤੀ ਦੁਤਰਤੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਇਸ ਸੰਮੇਲਨ ‘ਚ ਸਾਰੇ ਇਕੋ ਤਰ੍ਹਾਂ ਦੇ ਲਿਬਾਸ ‘ਚ ਨਜ਼ਰ ਆਏ। ਫਿਲਪੀਨਜ਼ ਦੇ ਮਸ਼ਹੂਰ ਡਿਜ਼ਾਈਨਰ ਅਲਬਰਟ ਅੰਦਾਰਦਾ ਨੇ ਇਨ੍ਹਾਂ ਕੜਾਈਦਾਰ ਕਮੀਜ਼ਾਂ ਨੂੰ ਡਿਜ਼ਾਈਨ ਕੀਤਾ ਹੈ।

Be the first to comment

Leave a Reply

Your email address will not be published.


*