ਕੈਨੇਡੀਅਨ ਸ਼ਹਿਰ ਐਟੀਬਿਕੋਕ ‘ਚ ਸੋਮਵਾਰ ਰਾਤ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ

ਟੋਰਾਂਟੋ— ਕੈਨੇਡੀਅਨ ਸ਼ਹਿਰ ਐਟੀਬਿਕੋਕ ‘ਚ ਸੋਮਵਾਰ ਰਾਤ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ‘ਚ 3 ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਐਮਰਜੈਂਸੀ ਕਰੂ ਨੂੰ ਸੂਚਿਤ ਕੀਤਾ ਗਿਆ ਤੇ ਤਕਰੀਬਨ ਰਾਤ ਦੇ 10 ਵਜੇ ਉਹ ਇਸ ਇਲਾਕੇ ਸਕਾਈਵੇਅ ਅਵੈਨਿਊ ਅਤੇ ਡਿਕਸਨ ਰੋਡ ‘ਤੇ ਪੁੱਜੇ ਅਤੇ ਪੁੱਛ-ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਉਹ ਉੱਥੇ ਪੁੱਜੇ, ਉਨ੍ਹਾਂ ਨੂੰ 3 ਵਿਅਕਤੀ ਜ਼ਖਮੀ ਹਾਲਤ ‘ਚ ਮਿਲੇ।ਉਨ੍ਹਾਂ ਦੱਸਿਆ ਕਿ 30 ਸਾਲਾ ਇਕ ਨੌਜਵਾਨ ਦੀ ਹਾਲਤ ਵਧੇਰੇ ਖਰਾਬ ਸੀ ਤੇ ਉਸ ਦਾ ਅਤੇ ਦੋ ਹੋਰ ਵਿਅਕਤੀਆਂ ਦਾ ਇਲਾਜ ਹਸਪਤਾਲ ‘ਚ ਕਰਵਾਇਆ ਜਾ ਰਿਹਾ ਹੈ। ਪੁਲਸ ਨੂੰ ਗੋਲੀਬਾਰੀ ਸੰਬੰਧੀ ਅਜੇ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਨੇ ਜਾਂਚ-ਪੜਤਾਲ ਲਈ ਲੰਬੇ ਸਮੇਂ ਤਕ ਇਸ ਇਲਾਕੇ ਨੂੰ ਬੰਦ ਕਰਕੇ ਰੱਖਿਆ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਫਿਲਹਾਲ ਜ਼ਖਮੀ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

Be the first to comment

Leave a Reply