ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਦਾ ਅੱਜ ਪਹਿਲਾ ਬਜਟ

ਚੰਡੀਗੜ੍ਹ — ਈਮਾਨਦਾਰ ਅਕਸ ਦੇ ਲਈ ਜਾਣੇ ਜਾਂਦੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਦਾ ਅੱਜ ਪਹਿਲਾ ਬਜਟ ਮੰਗਲਵਾਰ ਨੂੰ ਪੇਸ਼ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਹੱਥ ‘ਚ ਰਿਵਾਇਤੀ ਸੂਟਕੇਸ ਦੀ ਬਜਾਏ ਚੰਦ ਫਾਈਲਾਂ ਹੀ ਨਜ਼ਰ ਆਈਆਂ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ 7 ਸਾਲ ਬਾਅਦ ਬਜਟ ਪੇਸ਼ ਕਰਨ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਨੂੰ ਤਰੀਕੇ ਦੇ ਰਾਹ ਵੱਲ ਲੈ ਕੇ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੀ ਮਾਲੀ ਹਾਲਤ ਨੂੰ ਦੁਰੱਸਤ ਕਰੇਗੀ। ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਣਦੀ ਹੈ। ਸਾਡੀ ਸਰਕਾਰ ਦਾ ਪਹਿਲਾ ਫਰਜ਼ ਹੈ, ਪੰਜਾਬ ਨੂੰ ਤੱਰਕੀ ਦੀ ਰਾਹ ‘ਤੇ ਲੈ ਕੇ ਜਾਣਾ ਹੈ। ਅਸੀਂ ਸਭ ਮਿਲ ਕੇ ਸੂਬੇ ਦੀ ਗਰੀਬੀ ਨੂੰ ਖਤਮ ਕਰਾਂਗਾ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਸਾਲ 2017-18 ਲਈ 118237.90 ਕਰੋੜ ਦਾ ਬਜਟ ਲੈ ਕੇ ਆਏ ਹਨ।

Be the first to comment

Leave a Reply