ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਦੀਆਂ ਝਲਕੀਆਂ

ਚੰਡੀਗੜ੍ਹ, 4 ਜੁਲਾਈ 2017 : ਕਾਂਗਰਸ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪੱਤਰਕਾਰ ਮਿਲਣੀ ਚ ਨਵੇਂ ਐਲਾਨ
ਵੀ.ਆਈ.ਪੀ ਕਲਚਰ ਖਾਤਮੇ ਚ ਿੲੱਕ ਹੋਰ ਕਦਮ, ਪੰਜਾਬ ਚ ਹੂਟਰ ਅਤੇ ਸਾਇਰਨ ਤੇ ਵੀ ਲੱਗੇਗੀ ਪਾਬੰਦੀ

ਹਰ ਘਰ ਨੌਕਰੀ ਸਕੀਮ ਦੇ ਤਹਿਤ 50,000 ਨੌਜਵਾਨਾਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ, ਅਗਸਤ ਚ ਕਰਵਾਇਆ ਜਾਏਗਾ ਸਮਾਗਮ

ਪੰਚਾਇਤਾਂ ਨੂੰ ਨਿਆਂਇਕ ਅਧਿਕਾਰ ਦੇਣ ਦੀ ਜਲਦ ਸ਼ੁਰੂ ਹੋਏਗੀ ਕਵਾਇਦ, ਛੋਟੇ ਮਸਲੇ ਅਦਾਲਤ ਦੀ ਬਜਾਏ ਪੰਚਾਇਤ ਪੱਧਰ ਤੇ ਸੁਲਝਾਏ ਜਾਣ ਦੀ ਰਹੇਗੀ ਕੋਸ਼ਿਸ਼

ਸਰਕਾਰੀ ਮੁਲਜਮਾਂ ਨੂੰ ਨਹੀ ਜਾਣਾ ਪਏਗਾ , ਸਬੰਧਿਤ ਮਹਿਕਮਿਆਂ ਨੂੰ ਅਦਾਲਤੀ ਮਸਲੇ ਪਹਿਲ ਦੇ ਅਧਾਰ ਤੇ ਨਿਪਟਾਉਣ ਦੀਆਂ ਹਦਾਇਤਾਂ
ਐਨ.ਆਰ.ਆਈਜ ਤੇ ਸੈਨਿਕਾਂ ਲਈ 2 ਵਿਸ਼ੇਸ਼ ਅਦਾਲਤਾਂ

ਪੰਜਾਬ ਸਰਕਾਰ ਲਿਆਏਗੀ ਨਵਾਂ ਲੋਕਪਾਲ ਬਿੱਲ, ਮੁੱਖਮੰਤਰੀ ਵੀ ਆਏਗਾ ਲੋਕਪਾਲ ਦੇ ਦਾਇਰੇ ਚ’

ਪੰਜਾਬ ਚ ਕੋਈ ਨਵੀਂ ਕੇਬਲ ਨੀਤੀ ਦੀ ਜਰੂਰਤ ਨਹੀਂ, ਕੋਈ ਵੀ ਸੰਸਥਾ ਖੋਲ ਸਕਦੀ ਹੈ ਕੇਬਲ ਜਾਂ ਨਵਾਂ ਚੈਨਲ

ਅਗਲੀ ਕੈਬਨਿਟ ਮੀਟਿੰਗ ਚ ਤੈਅ ਹੋਏਗੀ ਨਵੀਂ ਟਰਾਂਸਪੋਰਟ ਨੀਤੀ

ਨਿੱਜੀ ਕਾਲਜਾਂ ਤੇ ਯੂਨੀਵਰਸਿਟੀਆਂ ਤੇ ਨਜਰਸਾਨੀ ਲਈ ਸਰਕਾਰ ਬਣਾਏਗੀ ਰੈਗੁਲੇਟਰੀ ਬਾਡੀ

ਟਰੱਕ ਯੂਨੀਅਨ ਰੱਦ ਕਰਨ ਦੇ ਲਏ ਫੈਸਲੇ ਤੇ ਸਰਕਾਰ ਦ੍ਰਿੜ, ਫੈਸਲੇ ਚ ਨਹੀਂ ਹੋਏਗਾ ਕੋਈ ਬਦਲਾਵ, ਮੁੱਖ ਮੰਤਰੀ ਨੇ ਕੀਤਾ ਸਪੱਸ਼ਟ
ਵਿਦਿਆਰਥੀਆਂ ਨੂੰ ਅੰਗਰੇਜੀ ਦੇ ਨਾਲ-ਨਾਲ ਚਾਇਨੀਜ, ਫਰੈਂਚ ਤੇ ਿੲਟਾਲੀਅਨ ਭਾਸ਼ਾ ਸਿੱਖਣ ਦੀ ਵੀ ਮਿਲੇਗੀ ਸਹੂਲਤ

Be the first to comment

Leave a Reply