ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦਾ ਪ੍ਰੋਗਰਾਮ ਬਣਿਆ ਤਾਂ ਰਾਤੋ-ਰਾਤ ਪੂਰੀ ਮਸ਼ੀਨਰੀ ਏਅਰਪੋਰਟ ਰੋਡ ‘ਤੇ ਲਗਾ ਦਿੱਤੀ

ਮੋਹਾਲੀ  : ਏਅਰਪੋਰਟ ਰੋਡ ਦੀ ਖਸਤਾ ਹਾਲਤ ਤੋਂ ਗਮਾਡਾ ਅਤੇ ਜ਼ਿਲਾ ਪ੍ਰਸ਼ਾਸਨ ਪਹਿਲਾਂ ਤੋਂ ਹੀ ਜਾਣੂ ਹੈ ਪਰ ਉਸਦੇ ਬਾਵਜੂਦ ਪ੍ਰਸ਼ਾਸਨ ਨੇ ਇਸ ਰੋਡ ਦੀ ਹਾਲਤ ਸੁਧਾਰਨ ਲਈ ਕਦੇ ਪੈਚ ਆਦਿ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਪਿਛਲੇ ਲੰਬੇ ਸਮੇਂ ਤੋਂ ਇਸ ਟੁੱਟੇ ਏਅਰਪੋਰਟ ਰੋਡ ਤੋਂ ਗੁਜ਼ਰ ਕੇ ਵਾਹਨ ਏਅਰਪੋਰਟ ਅਤੇ ਹੋਰ ਥਾਵਾਂ ‘ਤੇ ਪਹੁੰਚਦੇ ਹਨ। ਹੁਣ ਜਦੋਂ ਮੋਹਾਲੀ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦਾ ਪ੍ਰੋਗਰਾਮ ਬਣਿਆ ਤਾਂ ਪੂਰਾ ਪ੍ਰਸ਼ਾਸਨ ਏਅਰਪੋਰਟ ਰੋਡ ਦਾ ਦੀਵਾਨਾ ਹੋ ਗਿਆ ਅਤੇ ਰਾਤੋ-ਰਾਤ ਪੂਰੀ ਮਸ਼ੀਨਰੀ ਏਅਰਪੋਰਟ ਰੋਡ ‘ਤੇ ਲਗਾ ਦਿੱਤੀ ਗਈ ਅਤੇ ਪੈਚ ਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਇਥੇ ਖਰਾਬ ਮੌਸਮ ਦੇ ਬਾਵਜੂਦ ਵੀ ਪੈਚ ਰਾਤੋ-ਰਾਤ ਲਗਾ ਦਿੱਤੇ ਗਏ ਹਨ, ਤਾਂ ਕਿ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਹੀ ਨਾ ਲਗ ਸਕੇ ਕਿ ਏਅਰਪੋਰਟ ਰੋਡ ਕਦੇ ਖਰਾਬ ਵੀ ਸੀ । ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 9 ਅਗਸਤ ਨੂੰ ਇੰਡਸਟ੍ਰੀਅਲ ਏਰੀਆ ਫੇਜ਼-8ਬੀ ਮੋਹਾਲੀ ਵਿਚ ਕਵਾਰਕ ਸਿਟੀ ਦੇ ਇਕ ਹੋਣ ਵਾਲੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਕਾਫਿਲਾ ਇਸ ਰੋਡ ਰਾਹੀਂ ਹੀ ਲੰਘਣ ਦੀ ਸੰਭਾਵਨਾ ਹੈ, ਇਸੇ ਕਰਕੇ ਉਨ੍ਹਾਂ ਦੀ ਆਮਦ ਨੂੰ ਲੈ ਕੇ ਹੀ ਰਾਤੋ-ਰਾਤ ਪੈਚ ਲਗਾ ਦਿੱਤੇ ਗਏ ਹਨ।

Be the first to comment

Leave a Reply