ਕੈਪਟਨ ਅਮਰਿੰਦਰ ਸਿੰਘ 14 ਮਾਰਚ ਨੂੰ ਨਕੋਦਰ ਵਿੱਚ 40,000 ਕਿਸਾਨਾਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਦੇਣਗੇ

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 14 ਮਾਰਚ ਨੂੰ ਜਲੰਧਰ ਦੀ ਨਕੋਦਰ ਤਹਿਸੀਲ ਵਿੱਚ 40,000 ਕਿਸਾਨਾਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਦੇਣਗੇ। ਦੂਜੇ ਗੇੜ ਵਿੱਚ ਜਲੰਧਰ, ਕਪੂਰਥਲਾ, ਮੋਗਾ, ਲੁਧਿਆਣਾ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਡੀਪੀ ਰੈਡੀ ਨੇ ਅੱਜ 14 ਮਾਰਚ ਦੇ ਸਮਾਗਮ ਨੂੰ ਲੈ ਕੇ ਨਕੋਦਰ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਸਮਾਗਮ ਨਕੋਦਰ ਦੀ ਦਾਣਾ ਮੰਡੀ ਵਿੱਚ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਆਦਾਤਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਕਰਜ਼ਾ ਮੁਆਫੀ ਦੇ ਪਹਿਲੇ ਫੇਜ਼ ਵਿੱਚ 7 ਜਨਵਰੀ ਨੂੰ ਮਾਨਸਾ ਜਿਲੇ ਵਿੱਚ ਹੋਏ ਪ੍ਰੋਗਰਾਮ ਦੌਰਾਨ ਮਾਲਵਾ ਦੇ 7 ਜ਼ਿਲ੍ਹਿਆਂ ਦੇ 47,000 ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਸੀ ਜੋ ਕਿ 167 ਕਰੋੜ ਰੁਪਏ ਸੀ।