ਕੈਪਟਨ ਨੇ ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ ਕੀਤਾ -: ਭਗਵੰਤ ਮਾਨ

ਲੁਧਿਆਣਾ  : ਪੰਜਾਬ ਵਿਚ ਕੈਪਟਨ  ਦੀ ਕਾਂਗਰਸ  ਸਰਕਾਰ ਵਲੋੰ ਚੋਣਾਂ ਦੌਰਾਨ ਕਿਸਾਨਾਂ ਅਤੇ  ਮਜਦੂਰਾਂ  ਨਾਲ ਸਾਰਾ ਕਰਜਾ   ਮਾਫ ਕਰਨ ਦੇ ਕੀਤੇ  ਵਾਅਦੇ  ਤੋਂ  ਮੁੱਕਰ ਕੇ ਕੀਤੇ  ਗਏ ਧੋਖੇ ਖਿਲਾਫ ਆਮ  ਆਦਮੀ  ਪਾਰਟੀ ਨੇ  ਸੂਬਾ ਪੁਧਰ ਦੀ “ਵਾਅਦਾ ਖਿਲਾਫ ਪਰਦਾਫਾਸ਼” ਨਾਮ ਦੀ ਮੁਹਿੰਮ  ਸ਼ੁਰੂ ਕਰਨ ਦਾ ਅੈਲਾਨ ਕੀਤਾ  ਹੈ, ਜਿਸ ਤਹਿਤ  ਸੂਬੇ ਦੇ ਪੰਜਾਂ ਜ਼ੋਨਾ ਵਿਚ ਇਕ-ਇਕ ਕਾਨਫਰੰਸ ਕਰਕੇ ਸਰਕਾਰ ਤੇ ਕੀਤੇ ਵਾਅਦੇ ਪੂਰੇ ਕਰਨ ਲਈ ਦਬਅ ਪਾਇਆ ਜਾਵੇਗਾ। ਇਸ ਮੁਹਿੰਮ  ਦੀ ਸ਼ੁਰੂਆਤ 20 ਸਤੰਬਰ  ਨੂੰ ਕੋਟ ਕਪੂਰਾ ਵਿਖੇ ਜ਼ੋਨ ਪੱਧਰ ਦੀ ਕਾਨਫਰੰਸ  ਕਰਕੇ  ਕੀਤੀ  ਜਾਵੇਗੀ।

ਇਸ ਸਬੰਧੀ  ਫੈਸਲਾ ਬੀਤੀ  ਸ਼ਾਮ ਇਥੇ ਗੁਰਦੇਵ ਨੱਗਰ ਵਿਚ ਸਵ. ਜਗਦੇਵ ਸਿੰਘ  ਜਸੋਵਾਲ ਦੇ ਘਰ ਵਿਖੇ ਪਾਰਟੀ  ਪ੍ਰਧਾਨ  ਭਗਵੰਤ ਮਾਨ ਦੀ ਪ੍ਰਧਾਨਗੀ ਹੇਠ  ਹੋਈ ਕਿਸਾਨਾਂ ਅਤੇ  ਮਜਦੂਰਾਂ  ਦੀਆਂ  ਹੋ ਰਹੀਆਂ  ਖੁਦਕੁਸ਼ੀਆਂ ਤੇ ਵਿਚਾਰ ਕਰਨ ਲਈ  ਪਾਰਟੀ  ਦੀ ‘ਕਿਸਾਨ ਸੰਘਰਸ਼  ਸੰਮਿਤੀ’ ਦੀ ਹੋਈ  ਉਚ ਪੱਧਰੀ ਮੀਟਿੰਗ  ਵਿਚ ਲਿਆ ਗਿਆ। ਵਿਸ਼ੇਸ਼ ਮੁਹਿੰਮ ਸਬੰਧੀ  ਜਾਣਕਾਰੀ ਦਿੰਦੇ  ਸ. ਮਾਨ ਨੇ ਕਿਹਾ ਕਿ  ਜ਼ੋਨ ਪੰਧਰ ਦੀਆਂ  ਕਾਨਫਰੰਸਾੰ ਪਿੱਛੋਂ ਜਿਲਾ ਪੱਧਰ ਤੇ ਵੀ ਅਜੇਹੇ ਸਮਾਗਮ ਕੀਤੇ  ਜਾਣਗੇ ਜਿਨਾਂ  ਵਿਚ  ਕਾਂਗਰਸ  ਪਾਰਟੀ  ਵਲੋਂ ਚੋਣ ਦੋੋਰਾਨ ਕੀਤੇ  ਸਾਰੇ ਵਾਅਦਿਆਂ ਭੱਜ ਜਾਣ ਨਾਲ ਕੀਤੇ  ਧੋਖੇ ਖਿਲਾਫ ਪ੍ਰਭਾਵਸ਼ਾਲੀ ਆਵਾਜ਼  ਬੁਲੰਦ ਕੀਤੀ  ਜਾਵੇਗੀ। ਇਨ੍ਹਾਂ  ਸਮਾਗਮਾਂ  ਨੂੰ  ਪਾਰਟੀ  ਦੇ ਪੰਜਾਬ ਚੋਂ  ਸਾਰੇ ਸੀਨੀਅਰ ਆਗੂ ਸੰਬੋਧਨ  ਕਰਨਗੇ । ਉਨ੍ਹਾਂ  ਦਸਿਆ ਕਿ ਜ਼ੋਨ ਪੱਧਰ ਤੋਂ  ਪਿਛੋਂ  ਜਿਲਾ  ਅਤੇ  ਹਲਕਾ ਪੱਧਰ ਤੇ ਵੀ ਅਜਹੀਆਂ ਮੀਟਿੰਗਾਂ ਕੀਤੀਆਂ  ਜਾਣਗੀਆਂ।

Be the first to comment

Leave a Reply