ਕੈਪਟਨ ਨੇ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ‘ਤੇ ਲਿਖੀ ਕਿਤਾਬ ਲੰਡਨ ‘ਚ ਕੀਤੀ ਰਿਲੀਜ਼

ਲੰਦਨ : ਸਾਰਾਗੜ੍ਹੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਦੋਂ ਲੰਡਨ ਦੇ ਨੈਸ਼ਨਲ ਰਾਇਲ ਮਿਊਜ਼ੀਅਮ ਵਿੱਚ ਬਿਗਲ ਵੱਜਿਆ ਤਾਂ ਉੱਥੇ ਮੌਜੂਦ ਪਤਵੰਤਿਆਂ ਵਿੱਚ ਚੁੱਪ ਪਸਰ ਗਈ। ਸਾਰਾਗੜ੍ਹੀ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਇਸ ਇਤਿਹਾਸਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰਿਲੀਜ਼ ਕਰਨ ਦੀ ਘੜੀ ਉਨ੍ਹਾਂ 22 ਯੋਧਿਆਂ ਦੀ ਬਹਾਦਰੀ ਤੇ ਜਜ਼ਬੇ ਦਾ ਹਿੱਸਾ ਬਣੀ ਗਈ ਜਿਨ੍ਹਾਂ ਨੇ ਆਤਮ ਸਮਪਰਣ ਦੀ ਬਜਾਏ ਸ਼ਹਾਦਤ ਨੂੰ ਤਰਜੀਹ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਨਾ ਸਿਰਫ 36ਵੀਂ ਸਿੱਖਜ਼ ਜਿਸ ਨਾਲ ਇਨ੍ਹਾਂ ਮਹਾਨ ਯੋਧਿਆਂ ਦਾ ਨਾਤਾ ਸੀ, ਲਈ ਸਗੋਂ ਸਿੱਖ ਭਾਈਚਾਰੇ ਲਈ ਮਾਣ ਵਾਲੇ ਪਲ ਦੱਸਿਆ। ਮੁੱਖ ਮੰਤਰੀ ਨੇ ਹਾਜ਼ਰੀਨਾਂ ਨਾਲ ਸਾਰਾਗੜ੍ਹੀ ਦੀ ਜੰਗ ਦੇ ਅੰਤਮ ਕੁਝ ਘੰਟਿਆਂ ਦੇ ਉਨ੍ਹਾਂ ਕਸ਼ਟਦਾਇਕ ਪਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਦੀ ਇਨ੍ਹਾਂ 22 ਸੈਨਿਕਾਂ ਨੂੰ ਗੁਜ਼ਰਨਾ ਪਿਆ ਅਤੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਸੂਰਬੀਰਾਂ ਦੀ ਯਾਦ ਹਮੇਸ਼ਾ ਚੇਤਿਆਂ ਵਿੱਚ ਵਸੀ ਰਹੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਹ ਜੰਗ ਹੈ ਜੋ ਸਦਾ ਸਿੱਖ ਰੈਜੀਮੈਂਟ ਦੇ ਹਰੇਕ ਜਵਾਨ ਦੇ ਜ਼ਿਹਨ ਵਿੱਚ ਰਹਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਅਤੇ ਹਰੇਕ ਸੈਨਿਕ ਇਹੀ ਸੋਚਦਾ ਹੈ ਕਿ ਅਜਿਹੀਆਂ ਹਾਲਤਾਂ ਵਿੱਚ ਉਹ ਕੀ ਕਰਦੇ। ਮੁੱਖ ਮੰਤਰੀ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਨੂਠੀ ਅਗਵਾਈ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਜੰਗ ਦੇ ਨਤੀਜੇ ਤੋਂ ਜਾਣੂੰ ਹੁੰਦੇ ਹੋਏ ਇਕ ਵਾਰ ਵੀ ਪਿੱਛੇ ਨਾ ਹਟਣ ਦੀ ਬਜਾਏ ਆਪਣੇ ਸੈਨਿਕਾਂ ਦੀ ਸ਼ਹਾਦਤ ਤੱਕ ਸੰਜਮ ਨਾਲ ਇਸ ਅਸਾਵੀਂ ਜੰਗ ਦੀ ਅਗਵਾਈ ਕੀਤੀ।

Be the first to comment

Leave a Reply