ਕੈਪ੍ਟਨ ਵੱਲੋਂ ਛਪਾਰ ਮੇਲੇ ਦੀਆਂ ਵਧਾਈਆਂ

ਚੰਡੀਗੜ੍ਹ – : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਛਪਾਰ ਮੇਲੇ ‘ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਤੰਦਰੁਸਤ ਨਾ ਹੋਣ ਕਾਰਨ ਲੁਧਿਆਣਾ ਵਿਖੇ ਬੁੱਧਵਾਰ ਨੂੰ ਹੋ ਰਹੇ ਮੁੱਖ ਸਮਾਰੋਹ ਵਿੱਚ ਹਾਜ਼ਰ ਨਾ ਹੋ ਸਕਣ ਲਈ ਦੁੱਖ ਪ੍ਰਗਟ ਕੀਤਾ ਹੈ।
ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਗਿੱਟੇ ਵਿੱਚ ਮੋਚ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਨਾ ਚੱਲਣ-ਫਿਰਨ ਦੀ ਸਲਾਹ ਦਿੱਤੀ ਹੈ।
ਬੁਲਾਰੇ ਅਨੁਸਾਰ ਸਥਾਨਿਕ ਸਰਕਾਰ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਜੰਗਲਾਤ ਅਤੇ ਜੰਗਲੀ ਜੀਵ ਤੇ ਐਸ.ਸੀ ਤੇ ਬੀ.ਸੀ. ਦੀ ਭਲਾਈ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਛਪਾਰ ਦੇ ਮੇਲੇ ਵਿੱਚ ਸ਼ਾਮਲ ਹੋਣਗੇ ਅਤੇ ਭਲਕੇ ਸਵੇਰੇ ਛਪਾਰ ਪਿੰਡ ਵਿਖੇ ਇਕੱਠ ਨੂੰ ਸੰਬੋਧਨ ਕਰਨਗੇ।
ਬੁਲਾਰੇ ਅਨੁਸਾਰ ਹੋਰ ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਉਘੀਆਂ ਸ਼ਖਸੀਅਤਾਂ ਪੰਜਾਬ ਦੀ ਸ਼ਾਨਦਾਰ ਸਮਾਜਿਕ, ਸਭਿਆਚਾਰਿਕ ਵਿਭਿੰਨਤਾ ਦੇ ਚਿੰਨ ਇਸ ਗੁੱਗਾ ਪੀਰ ਸਮਾਰੋਹ ਨੂੰ ਮਨਾਉਣ ਮੌਕੇ ਹਾਜ਼ਰ ਹੋਣਗੀਆਂ।

Be the first to comment

Leave a Reply