ਕੈਲੀਫੋਰਨੀਆਂ ਵਿਖੇ ਧੰਨ ਗੋਬਿੰਦ ਸਿੰਘ ਜੀ ਕਲਗੀਧਰ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਕੈਲੀਫੋਰਨੀਆਂ – ਗੁਰਦੁਆਰਾ ਸਾਹਿਬ ਫਰੀਮਾਂਟ ਕੈਲੀਫੋਰਨੀਆਂ ਵਿਖੇ ਧੰਨ ਗੋਬਿੰਦ ਸਿੰਘ ਜੀ ਕਲਗੀਧਰ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। 3 ਜਨਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੀ ਸੰਪੂਰਨਤਾ 5 ਜਨਵਰੀ ਨੂੰ ਹੋਈ। ਉਪਰੰਤ ਵਿਸ਼ੇਸ਼ ਦੀਵਾਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਗਏ। ਜਿਨ੍ਹਾਂ ਵਿਚ ਕੌਮ ਦੇ ਪ੍ਰਸਿੱਧ
ਕਥਾਵਾਚਕ ਭਾਈ ਲਖਵਿੰਦਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਿਆਂ ਧੰਨ ਗੁਰੂ ਕਲਗੀਧਰ ਪਿਤਾ ਜੀ ਦੀ ਪਾਵਨ ਬਾਣੀ, ਸਵੱਈਆਂ ਦੀ ਵਿਚਾਰ ਸਰਵਣ ਕਰਵਾਉਂਦਿਆਂ ਗੁਰੂ ਪਾਤਸ਼ਾਹ ਦੇ ਪਿਆਰ ਸਤਿਕਾਰ ਵਿਚ ਭਾਈ ਨੰਦ ਲਾਲ ਜੀ ਵੱਲੋਂ ਉਚਾਰੀਆਂ ਗਈਆਂ ਗਜ਼ਲੱਾਂ ਦੀ ਵਿਆਖਿਆ ਕਰਦਿਆ ਹੋਇਆਂ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਉਪਰੰਤ ਵਿਦਵਾਨ ਕੀਰਤਨੀਏ ਰਾਗਾਂ ਦੇ ਮਾਹਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਲਾਸੀਕਲ ਵਿਭਾਗ ਦੇ ਮੁੱਖੀ ਡਾ. ਗੁਰਨਾਮ ਸਿੰਘ ਜੀ ਹੁਰਾਂ ਨੈ ਰਾਗਾਂ ਤੇ ਆਧਾਰਤ ਬਾਣੀ ਦਾ ਕੀਰਤਨ ਕੀਤਾ। ਇਨ੍ਹਾਂ ਤੋਂ ਇਲਾਵਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਵਰੋਸਾਏ ਕੀਰਤਨੀਏ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਅਮਿੰ੍ਰਤਸਰ ਦੇ ਹਜੂਰੀ ਰਾਗੀ ਭਾਈ ਇੰਦਰਜੀਤ ਸਿੰਘ ਦੇ ਕੀਰਤਨੀਏ ਜਥੇ ਨੇ ਪਾਵਨ ਬਾਣੀ ਦੇ ਕੀਰਤਨ ਅਤੇ ਬਾਣੀ ਵਿਚਾਰ ਅਤੇ ਇਤਿਹਾਸ ਸਰਵਣ ਕਰਵਾ ਕੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ। ਅਤੁੱਟ ਗੁਰੂ ਕਾ ਲੰਗਰ ਵਰਤਾਏ ਗਏ। ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Be the first to comment

Leave a Reply