ਕੋਚ ਰਵੀ ਸ਼ਾਸਤਰੀ ਨੇ ਟੈਸਟ ਮੈਚਾਂ ਵਿੱਚ ਮਿਲੀ ਹਾਰ ਤੋਂ ਬਾਅਦ ਮੰਨੀ ਆਪਣੀ ਗ਼ਲਤੀ

ਜੋਹੱਨਸਬਰਗ: ਸਾਊਥ ਅਫ਼ਰੀਕੀ ਦੌਰੇ ‘ਤੇ ਲਗਾਤਾਰ ਦੋ ਟੈਸਟ ਮੈਚਾਂ ਵਿੱਚ ਮਿਲੀ ਹਾਰ ਤੋਂ ਬਾਅਦ ਕੋਚ ਰਵੀ ਸ਼ਾਸਤਰੀ ਨੇ ਆਪਣੀ ਗ਼ਲਤੀ ਮੰਨ ਲਈ ਹੈ। ਉਨ੍ਹਾਂ ਕਿਹਾ, “ਸਾਨੂੰ ਇੱਥੇ 10 ਦਿਨ ਪਹਿਲਾਂ ਆਉਣਾ ਚਾਹੀਦਾ ਸੀ, ਜਿਸ ਨਾਲ ਖਿਡਾਰੀਆਂ ਨੂੰ ਇੱਥੇ ਦੇ ਹਾਲਾਤ ਨਾਲ ਤਾਲਮੇਲ ਬਿਠਾਉਣ ਵਿੱਚ ਮਦਦ ਮਿਲਦੀ। ਭਾਰਤੀ ਟੀਮ ਸੀਰੀਜ਼ ਦੇ ਤੀਜੇ ਤੇ ਆਖ਼ਰੀ ਮੁਕਾਬਲੇ ਵਿੱਚ ਕਲੀਨ ਸਵੀਪ ਤੋਂ ਬਚਣ ਦੇ ਇਰਾਦੇ ਨਾਲ ਮੈਦਾਨ ਵਿੱਚ ਆਵੇਗੀ। ਇਸ ਤੋਂ ਇਲਾਵਾ ਸ਼ਾਸਤਰੀ ਨੇ ਕਿਹਾ ਕਿ ਸੀਰੀਜ਼ ਵਿੱਚ 0-2 ਤੋਂ ਪਿੱਛੇ ਹੋਣ ਦਾ ਮੁੱਖ ਕਾਰਨ ‘ਵਿਦੇਸ਼ੀ ਹਾਲਾਤ’ ਹਨ। ਭਾਰਤੀ ਕੋਚ ਨੇ ਕਿਹਾ, “ਅਸੀਂ ਘਰੇਲੂ ਹਾਲਾਤ ਨਾਲ ਵਾਕਫ਼ ਹਾਂ। ਸਾਨੂੰ ਆਪਣੀ ਜ਼ਮੀਨ ‘ਤੇ ਜੂਝਣਾ ਨਹੀਂ ਚਾਹੀਦਾ ਪਰ ਅਸੀਂ ਲੱਗੇ ਰਹੇ। ਮੈਂ ਕਹਿਣਾ ਚਾਹਾਂਗਾ ਕਿ ਇੱਥੇ ਪ੍ਰੈਕਟਿਸ ਲਈ 10 ਦਿਨ ਹੋਰ ਹੁੰਦੇ ਤਾਂ ਚੰਗਾ ਰਿਜ਼ਲਟ ਹੁੰਦਾ। ਸ਼ਾਸਤਰੀ ਨੇ ਕਿਹਾ, “ਅਸੀਂ ਕੋਈ ਵੀ ਬਹਾਨਾ ਨਹੀਂ ਬਣਾਉਣਾ ਚਾਹੁੰਦੇ। ਅਸੀਂ ਜਿਸ ਪਿੱਚ ‘ਤੇ ਖੇਡੇ, ਉਹ ਦੋਵੇਂ ਟੀਮਾਂ ਲਈ ਸੀ ਤੇ ਮੈਂ ਉਸ ਗੱਲ ‘ਤੇ ਧਿਆਨ ਦੇਣਾ ਚਾਹਾਂਗਾ ਕਿ ਦੋਵੇਂ ਟੈਸਟ ਵਿੱਚ ਅਸੀਂ 20 ਵਿਕਟ ਲਏ। ਸਾਨੂੰ ਦੋਵੇਂ ਮੈਚ ਜਿੱਤਣ ਦਾ ਮੌਕਾ ਮਿਲਿਆ। ਜੇਕਰ ਸਾਡੇ ਮੋਹਰੀ ਖਿਡਾਰੀ ਚੱਲਦੇ ਹਨ ਤਾਂ ਤੀਜਾ ਮੈਚ ਚੰਗਾ ਹੋਵੇਗਾ।

Be the first to comment

Leave a Reply