ਕੋਲਕਾਤਾ ਨੂੰ ਹਰਾ ਕੇ ਸਨਰਾਈਜ਼ਰਜ਼ ਫਾਈਨਲ ’ਚ

ਕੋਲਕਾਤਾ – ਆਖਰੀ ਓਵਰਾਂ ‘ਚ ਰਾਸ਼ਿਦ ਖਾਨ ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ ਸਨਰਾਈਜ਼ਰਸ ਹੈਦਰਾਬਾਦ ਨੇ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਈ. ਪੀ. ਐੱਲ. ਦੇ ਦੂਜੇ ਕੁਆਲੀਫਾਇਰ ‘ਚ 7 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਤੀਜੀ ਵਾਰ ਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਵਿਚ ਲੱਗੇ ਕੋਲਕਾਤਾ ਦੇ ਗੇਂਦਬਾਜ਼ਾਂ ਨੇ ਕਪਤਾਨ ਦਿਨੇਸ਼ ਕਾਰਤਿਕ ਦੇ ਟਾਸ ਜਿੱਤ ਕੇ ਗੇਂਦਬਾਜ਼ੀ ਦੇ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ। ਉਨ੍ਹਾਂ ਨੇ ਸ਼ੁਰੂਆਤ ‘ਚ ਸਨਰਾਈਜ਼ਰਸ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਕੁਲਦੀਪ ਯਾਦਵ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਿਸ ‘ਚ ਕੇਨ ਵਿਲੀਅਮਸਨ (3) ਦੀ ਕੀਮਤੀ ਵਿਕਟ ਸ਼ਾਮਲ ਸੀ। ਉਥੇ ਹੀ ਸੁਨੀਲ ਨਾਰਾਇਣ ਨੇ 24 ਦੌੜਾਂ ਦੇ ਕੇ ਇਕ ਵਿਕਟ ਲਈ ਤੇ 17ਵੇਂ ਓਵਰ ‘ਚ ਸਿਰਫ ਦੋ ਦੌੜਾਂ ਦਿੱਤੀਆਂ। ਸਨਰਾਈਜ਼ਰਸ ਨੇ ਆਖਰੀ ਤਿੰਨ ਓਵਰਾਂ ‘ਚ 50 ਦੌੜਾਂ ਬਣਾਈਆਂ। ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ ਸਿਰਫ 10 ਗੇਂਦਾਂ ‘ਚ ਚਾਰ ਛੱਕਿਆਂ ਤੇ ਦੋ ਚੌਕਿਆਂ ਨਾਲ ਅਜੇਤੂ 34 ਦੌੜਾਂ ਬਣਾਈਆਂ। ਰਾਸ਼ਿਦ ਨੇ ਪ੍ਰਸਿੱਧ ਕ੍ਰਿਸ਼ਣਾ ਦੇ ਆਖਰੀ ਓਵਰ ‘ਚ ਦੋ ਛੱਕਿਆਂ ਸਮੇਤ 24 ਦੌੜਾਂ ਬਣਾਈਆਂ। ਕ੍ਰਿਸ਼ਣਾ ਨੇ ਚਾਰ ਓਵਰਾਂ ‘ਚ 56 ਦੌੜਾਂ ਦਿੱਤੀਆਂ ਤੇ ਕੁਲਦੀਪ ਅਤੇ ਨਾਰਾਇਣ ਦੀ ਤਰ੍ਹਾਂ ਸਨਰਾਈਜ਼ਰਸ ਦੇ ਬੱਲੇਬਾਜ਼ਾਂ ‘ਤੇ ਰੋਕ ਨਹੀਂ ਲਾਈ।