ਕੋਲਕਾਤਾ ਨੂੰ ਹਰ ਹਾਲ ‘ਚ ਜਿੱਤ ਦੀ ਲੋੜ

ਹੈਦਰਾਬਾਦ — ਆਈ. ਪੀ. ਐੱਲ.-11 ਦੇ ਪਲੇਅ ਆਫ ਦੇ ਕੰਢੇ ‘ਤੇ ਖੜ੍ਹੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਨੂੰ ਚੋਟੀ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਸ਼ਨੀਵਾਰ ਨੂੰ ਇਥੇ ਹੋਣ ਵਾਲੇ ਮੁਕਾਬਲੇ ‘ਚ ਹਰ ਹਾਲ ਵਿਚ ਜਿੱਤ ਹਾਸਲ ਕਰਨ ਦੀ ਲੋੜ ਹੈ। ਕੋਲਕਾਤਾ 13 ਮੈਚਾਂ ‘ਚੋਂ 7 ਜਿੱਤਾਂ ਅਤੇ 14 ਅੰਕਾਂ ਨਾਲ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਹੈ ਤੇ ਉਸ ਨੂੰ ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕਰਨ ਲਈ ਹਰ ਹਾਲ ਵਿਚ ਜਿੱਤ ਆਪਣੇ ਨਾਂ ਕਰਨੀ ਪੈਣੀ ਹੈ ਤਾਂ ਕਿ ਉਹ ਬਾਅਦ ‘ਚ ਕਿਸੇ ਤਰ੍ਹਾਂ ਦੇ ਕਿੰਤੂ-ਪ੍ਰੰਤੂ ਦੇ ਚੱਕਰ ਵਿਚ ਨਾ ਫਸੇ। ਹੈਦਰਾਬਾਦ ਪਹਿਲਾਂ ਹੀ ਪਲੇਅ ਆਫ ਵਿਚ ਜਗ੍ਹਾ ਬਣਾ ਚੁੱਕੀ ਹੈ ਅਤੇ ਉਸ ਨੇ ਸਿਰਫ ਆਪਣਾ ਚੋਟੀ ਦਾ ਸਥਾਨ ਤੈਅ ਕਰਨਾ ਹੈ। ਹੈਦਰਾਬਾਦ ਦਾ ਇਹ ਆਖਰੀ ਲੀਗ ਮੈਚ ਹੈ।