ਕੋਲਕਾਤਾ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ

ਕੋਲਕਾਤਾ – ਆਈ.ਪੀ.ਐੱਲ. ਸੀਜ਼ਨ 11 ਦਾ 49ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਈਡਨ ਗਾਰਡਨ ‘ਚ ਖੇਡਿਆ ਗਿਆ । ਜਿਸ ‘ਚ ਕੋਲਕਾਤਾ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾ ਕੇ ਮੈਚ ਆਪਣੇ ਨਾਂ ਕਰ ਲਿਆ। ਕੋਲਕਾਤਾ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਕੋਲਕਾਤਾ ਨੇ 143 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਸ਼ੁਰੂਆਤ ਬਿਹਤਰੀਨ ਰਹੀ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਸੁਨੀਲ ਨਾਰਾਇਣ ਨੇ 21 ਦੌੜਾਂ ਅਤੇ ਕ੍ਰਿਸ ਲਿਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆ 45 ਦੌੜਾਂ ਦੀ ਪਾਰੀ ਖੇਡੀ। ਰੌਬਿਨ ਉਥੱਪਾ ਸਿਰਫ 4 ਦੌੜਾਂ ‘ਤੇ ਹੀ ਆਊਟ ਹੋ ਗਏ। ਬੱਲੇਬਾਜ਼ੀ ਕਰਨ ਆਏ ਨਿਤਿਸ਼ ਰਾਣਾ ਨੇ 21 ਦੌੜਾਂ ਬਣਾਈਆਂ। ਬੱਲੇਬਾਜ਼ੀ ਕਰਨ ਆਏ ਕਪਤਾਨ ਦਿਨੇਸ਼ ਕਾਰਤਿਕ ਨੇ 21 ਦੌੜਾਂ ਬਣਾਈਆਂ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਸ਼ਾਨਦਾਰ ਸ਼ੁਰੂਆਤ ਕੀਤੀ। ਜੋਸ ਬਟਲਰ ਹਰ ਮੈਚ ਵਾਂਗ ਇਸ ਵਾਰ ਵੀ ਪੂਰੇ ਜੋਸ਼ ‘ਨਜ਼ਰ ਆਏ। ਬਟਲਰ ਨੇ ਆਉਂਦੇ ਹੀ ਤੇਜ਼ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਰਾਹੁਲ ਤ੍ਰਿਪਾਠੀ ਨੇ ਵੀ ਤੇਜ਼ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪਰ ਰਾਹੁਲ ਜ਼ਿਆਦਾ ਦੇਰ ਬੱਲੇਬਾਜ਼ੀ ਨਾ ਕਰ ਸਕੇ ਅਤੇ 15 ਗੇਂਦਾ 27 ਦੌੜਾਂ ਬਣਾ ਕੇ ਆਂਦਰੇ ਰਸੇਲ ਦਾ ਸ਼ਿਕਾਰ ਬਣੇ ਗਏ। ਇਸ ਤੋਂ ਬਾਅਦ ਕਪਤਾਨ ਅਜਿੰਕਯ ਰਹਾਨੇ ਇਸ ਵਾਰ ਫਿਰ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਅਤੇ ਰਿਵਰ ਸਵੀਪ ਮਾਰਨ ਦੇ ਚੱਕਰ ‘ਚ ਕੁਲਦੀਪ ਯਾਦਵ ਦਾ ਸ਼ਿਕਾਰ ਬਣ ਗਏ। ਤੀਜਾ ਝਟਕਾ ਟੀਮ ਨੂੰ ਧਾਕੜ ਬੱਲੇਬਾਜ਼ ਜੋਸ ਬਟਲਰ ਦੇ ਰੂਪ ‘ਚ ਲੱਗਾ। ਬਟਲਰ 22 ਗੇਂਦਾਂ 39 ਦੌੜਾਂ ਬਣਾ ਕੇ ਕੁਲਦੀਪ ਯਾਦਵ ਦਾ ਦੂਜਾ ਸ਼ਿਕਾਰ ਬਣੇ। ਇਸ ਤੋਂ ਬਾਅਦ ਸੰਜੂ ਸੈਮਸਨ ਨੂੰ 12 ਦੌੜਾਂ ‘ਤੇ ਆਊਟ ਕਰ ਕੇ ਸੁਨੀਲ ਨਾਰਾਇਣ ਨੇ ਪਹਿਲਾ ਸ਼ਿਕਾਰ ਕੀਤਾ। ਸਟੁਅਰਟ ਬਿੰਨੀ ਇਕ ਦੌੜ ਬਣਾ ਕੇ ਯਾਦਵ ਦਾ ਤੀਜਾ ਸ਼ਿਕਾਰ ਬਣੇ। ਇਸ ਤੋਂ ਬਾਅਦ ਵੀ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ 6ਵਾਂ ਵਿਕਟ ਕਿਸ਼ਨਅੱਪਾ ਗੌਥਮ (3 ਦੌੜਾਂ) ਦੇ ਰੂਪ ‘ਚ ਡਿੱਗਿਆ। ਇਸ ਦੌਰਾਨ ਕੁਲਦੀਪ ਯਾਦਵ ਨੇ ਆਪਣਾ ਚੌਥਾ ਸ਼ਿਕਾਰ ਆਲਰਾਊਂਡਰ ਬੈਨ ਸਟੋਕਸ ਨੂੰ ਆਊਟ ਕਰ ਕੇ ਕੀਤਾ। ਇਸ਼ ਸੋਢੀ ਵੀ ਸਿਰਫ ਇਕ ਦੌੜ ਬਣਾ ਕੇ ਪ੍ਰਸਿੱਧ ਕਰਿਸ਼ਨਾ ਦਾ ਸ਼ਿਕਾਰ ਬਣੇ। ਰਾਜਸਥਾਨ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆ ਬੇਨ ਸਟੋਕਸ ਨੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਇਲਾਵਾ ਈਸ਼ ਸੋਧੀ ਨੇ ਵੀ 1 ਵਿਕਟ ਆਪਣੇ ਨਾਂ ਕੀਤੀ।