ਕ੍ਰਿਕਟਰ ਰਵਿੰਦਰ ਜਡੇਜਾ ਨੇ ਆਪਣੇ ਖਾਲੀ ਸਮੇਂ ‘ਚ ਸੋਮਵਾਰ ਨੂੰ ਇੰਸਟਾਗ੍ਰਾਮ ‘ਤੇ ਕੀਤੀ ਇਕ ਤਸਵੀਰ ਅਪਲੋਡ

ਨਵੀਂ ਦਿੱਲੀ— ਕ੍ਰਿਕਟਰ ਰਵਿੰਦਰ ਜਡੇਜਾ ਨੇ ਆਪਣੇ ਖਾਲੀ ਸਮੇਂ ‘ਚ ਸੋਮਵਾਰ ਨੂੰ (11 ਨਵੰਬਰ) ਨੂੰ ਇੰਸਟਾਗ੍ਰਾਮ ‘ਤੇ ਇਕ ਤਸਵੀਰ ਅਪਲੋਡ ਕੀਤੀ ਹੈ ਜੋ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ। ਜਡੇਜਾ ਤਸਵੀਰ ‘ਚ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਬਚਪਨ ਕਾਲੀ ਰਾਤਾਂ ‘ਚ ਅਤੇ ਜਵਾਨੀ ਕਾਲੇ ਕੰਮਾਂ ‘ਚ’। ਤਸਵੀਰ ਅਤੇ ਉਸ ਦਾ ਕੈਪਸ਼ਨ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਭੜਕ ਗਏ।ਕੁਝ ਯੂਜ਼ਰਸ ਨੇ ਕਿਹਾ ਕਿ ‘ਜੇਕਰ ਵਿਰਾਟ ਕੋਹਲੀ ਨੇ ਤਸਵੀਰ ਵੇਖ ਲਈ ਤਾਂ ਠੀਕ ਨਹੀਂ ਹੋਵੇਗਾ।’ ਜਦਕਿ ਵੱਡੀ ਗਿਣਤੀ ‘ਚ ਯੂਜ਼ਰਸ ਨੇ ਫਿੱਟਨੈਸ ਪ੍ਰਤੀ ਜਡੇਜਾ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਸਮੋਕਿੰਗ ਨਾਲ ਉਸ ਦੇ ਪ੍ਰਦਰਸ਼ਨ ‘ਤੇ ਅਸਰ ਪਵੇਗਾ ਅਤੇ ਉਹ ਟੈਸਟ ਟੀਮ ਤੋਂ ਵੀ ਆਪਣੀ ਜਗ੍ਹਾ ਗੁਆ ਸਕਦੇ ਹਨ। ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਜਡੇਜਾ ਲਈ ਇਹ ਸਾਲ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਟੈਸਟ ‘ਚ ਤਾਂ ਜਡੇਜਾ ਦੀ ਸ਼ੁਰੂਆਤ ਧਮਾਕੇਦਾਰ ਹੋਈ ਅਤੇ ਉਹ ਆਈ.ਸੀ.ਸੀ. ਗੇਂਦਬਾਜ਼ਾਂ ਅਤੇ ਆਲਰਾਊਂਡਰਸ ਦੀ ਰੈਂਕਿੰਗ ‘ਚ ਚੋਟੀ ‘ਤੇ ਪਹੁੰਚ ਗਏ। ਹਾਲਾਂਕਿ ਉਹ ਇਸ ਨੂੰ ਬਰਕਰਾਰ ਨਹੀਂ ਰਖ ਸਕੇ ਅਤੇ ਛੇਤੀ ਹੀ ਸੀਮਿਤ ਓਵਰਾਂ ਦੀ ਟੀਮ ਤੋਂ ਵੀ ਬਾਹਰ ਹੋ ਗਏ।

Be the first to comment

Leave a Reply