ਕ੍ਰਿਕਟ ਟੂਰਨਾਮੈਂਟ ‘ਚ ਕਿ 14 ਸਾਲ ਦੇ ਸਟੁਡੈਂਟ ਨੇ ਬਣਾਈਆਂ 1045 ਦੌੜਾਂ

ਨਵੀਂ ਦਿੱਲੀ — ਨਵੀਂ ਮੁੰਬਈ ‘ਚ ਸਥਾਨਕ ਕ੍ਰਿਕਟ ਟੂਰਨਾਮੈਂਟ ‘ਚ ਕਿ 14 ਸਾਲ ਦੇ ਸਟੁਡੈਂਟ ਨੇ ਅਜੇਤੂ 1045 ਦੌੜਾਂ ਬਣਾਈਆਂ। ਕੋਚ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਤਨਿਸ਼ਕ ਗਾਵਟੇ ਨਾਂ ਦੇ ਖਿਡਾਰੀ ਨੇ ਦੋ ਦਿਨ ‘ਚ ਇਸ ਸਕੋਰ ਨੂੰ ਬਣਾਇਆ। ਗਾਵਟੇ ਦੇ ਕੋਚ ਮਨੀਸ਼ ਦਾ ਕਹਿਣਾ ਹੈ ਕਿ ਇਸ ਯੁਵਾ ਬੱਲੇਬਾਜ਼ ਨੇ ਕੋਪਾਰਖੈਰ ਸਥਿਤ ਯਸ਼ਵੰਤ ਚਵਹਾਣ ਇੰਗਲਿਸ਼ ਮੀਡੀਅਮ ਸਕੂਲ ਗ੍ਰਾਊਂਡ ‘ਚ ਖੇਡੇ ਗਏ ਟੂਰਨਾਮੈਂਟ ‘ਚ ਅਜਿਹੀ ਹਮਲਾਵਰ ਪਾਰੀ ਖੇਡੀ। ਕੋਚ ਨੇ ਗਾਵਟੇ ਦੀ ਬੱਲੇਬਾਜ਼ੀ ਦੇ ਬਾਰੇ ‘ਚ ਦੱਸਿਆ ਕਿ ਉਹ ਅਜਿਹੇ ਮੈਦਾਨ ‘ਤੇ ਖੇਡ ਰਹੇ ਸਨ ਜਿਸ ਦੇ ਲੈਗ ਸਾਈਡ ਦੀ ਸੀਮਾ ਰੇਖਾ 60 ਤੋਂ 65 ਗੱਜ ਹੈ ਜਦਕਿ ਆਫ ਸਾਈਡ ਦੀ 50 ਗੱਜ ਹੈ। ਉਨ੍ਹਾਂ ਦੀ ਪਾਰੀ ‘ਚ 149 ਚੌਕੇ ਅਤੇ 67 ਛੱਕੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਹੀ ਪ੍ਰਣਵ ਧਨਾਵਾੜੇ ਨੇ ਮੁੰਬਈ ਕ੍ਰਿਕਟ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ ਭੰਡਾਰੀ ਕੱਪ ਅੰਡਰ-16 ਇੰਟਰ ਕਾਲਜ ਟੂਰਨਾਮੈਂਟ ‘ਚ ਦੋ ਸਾਲ ਪਹਿਲਾਂ ਅਜੇਤੂ 1009 ਦੌੜਾਂ ਬਣਾਈਆਂ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ 116 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸੀ।

Be the first to comment

Leave a Reply