ਕ੍ਰਿਕਟ ਦੀ ਸਭ ਤੋਂ ਛੋਟੇ ਫਾਰਮੇਟ ਦੀ ਟੀ10 ਲੀਗ ਕਿੰਨੀ ਰੋਮਾਂਚਕ ਹੋ ਸਕਦੀ ਹੈ ਇਹ ਉਸਦੇ ਦੂਜੇ ਹੀ ਮੈਚ ਨੇ ਸਾਬਤ ਕਰ ਦਿੱਤਾ

ਸ਼ਾਰਜਾਹ— ਕ੍ਰਿਕਟ ਦੀ ਸਭ ਤੋਂ ਛੋਟੇ ਫਾਰਮੇਟ ਦੀ ਟੀ10 ਲੀਗ ਕਿੰਨੀ ਰੋਮਾਂਚਕ ਹੋ ਸਕਦੀ ਹੈ ਇਹ ਉਸਦੇ ਦੂਜੇ ਹੀ ਮੈਚ ਨੇ ਸਾਬਤ ਕਰ ਦਿੱਤਾ। ਸ਼ਾਰਜਾਹ ਵਿਚ ਚੱਲ ਰਹੀ ਟੀ10 ਲੀਗ ਦੇ ਦੂਜੇ ਮੁਕਾਬਲੇ ਵਿਚ ਸ਼ਾਹਿਦ ਅਫਰੀਦੀ ਦੀ ਕਪਤਾਨੀ ਵਾਲੀ ਟੀਮ ਪਖਤੂੰਸ ਨੇ ਵਰਿੰਦਰ ਸਹਿਵਾਗ ਦੀ ਅਗਵਾਈ ਵਿਚ ਖੇਡ ਰਹੀ ਮਰਾਠਾ ਅਰਬੀਅੰਸ ਨੂੰ 25 ਦੌੜਾਂ ਨਾਲ ਮਾਤ ਦਿੱਤੀ। ਪਖਤੂੰਸ ਦੀ ਇਸ ਜਿੱਤ ਵਿਚ ਕਪਤਾਨ ਸ਼ਾਹਿਦ ਅਫਰੀਦੀ ਦਾ ਅਹਿਮ ਯੋਗਦਾਨ ਰਿਹਾ। ਜਿਨ੍ਹਾਂ ਨੇ ਆਪਣੀ ਫਿਰਕੀ ਦਾ ਜਾਦੂ ਦਿਖਾਉਂਦੇ ਹੋਏ ਸ਼ਾਨਦਾਰ ਹੈਟਰਿਕ ਲਈ। ਉਥੇ ਹੀ ਮਰਾਠਾ ਅਰਬੀਅੰਸ ਦੇ ਕਪਤਾਨ ਵਰਿੰਦਰ ਸਹਿਵਾਗ  ਪਹਿਲੀ ਹੀ ਗੇਂਦ ਉੱਤੇ ਆਊਟ ਹੋ ਗਏ। 10 ਓਵਰਾਂ ਵਿਚ 122 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਮਰਾਠਾ ਅਰਬੀਅੰਸ ਵਲੋਂ ਓਪਨਰ ਐਲੇਕਸ ਹੇਲਸ ਤਾਬੜਤੋੜ ਬੱਲੇਬਾਜੀ ਕਰ ਰਹੇ ਸਨ। ਇਸ ਦੌਰਾਨ ਪਖਤੂੰਸ ਦੇ ਕਪਤਾਨ ਅਫਰੀਦੀ ਨੇ ਗੇਂਦਬਾਜੀ ਦਾ ਮੋਰਚਾ ਸੰਭਾਲਿਆ ਅਤੇ 5ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਰਿਲੀ ਰੂਸਾ, ਦੂਜੀ ਗੇਂਦ ਉੱਤੇ ਡਵੇਨ ਬਰਾਵੋ ਅਤੇ ਫਿਰ ਤੀਜੀ ਗੇਂਦ ਉੱਤੇ ਮਰਾਠਾ ਅਰਬੀਅੰਸ ਦੇ ਕਪਤਾਨ ਸਹਿਵਾਗ ਨੂੰ ਆਉਟ ਕਰ ਕੇ ਟੀ10 ਕ੍ਰਿਕਟ ਦੀ ਪਹਿਲੀ ਹੈਟਰਿਕ ਆਪਣੇ ਨਾਮ ਕਰ ਲਈ। ਅਫਰੀਦੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਅਤੇ ਨਾਲ ਹੀ ਸੋਹੇਲ ਖਾਨ ਅਤੇ ਮੁਹੰਮਦ ਇਰਫਾਨ ਦੇ 2-2 ਵਿਕਟਾਂ ਦੇ ਦਮ ਉੱਤੇ ਪਖਤੂੰਸ ਨੇ ਮਰਾਠਾ ਨੂੰ 96 ਦੌੜਾਂ ਉੱਤੇ ਰੋਕ ਦਿੱਤਾ ਅਤੇ 25 ਦੌੜਾਂ ਨਾਲ ਮੈਚ ਆਪਣੇ ਨਾਮ ਕਰ ਲਿਆ।

Be the first to comment

Leave a Reply