ਕੜਾਮਪੁਰ ਵਾਲੇ ਬਾਬਾ ਮਸਤ ਦੀਵਾਨਾ ਬੁੱਲੇ ਸ਼ਾਹ ਪਿੰਡ ਵਾਸੀਆਂ ਲਈ ਮਸੀਹਾ ਬਣ ਕੇ ਉਤਰੇ

ਹਰਿਆਣਾ— ਪੰਜਾਬ ਸਰਕਾਰ ਨੇ ਸਾਥ ਨਾ ਦਿੱਤਾ, ਤਾਂ ਕੜਾਮਪੁਰ ਵਾਲੇ ਬਾਬਾ ਮਸਤ ਦੀਵਾਨਾ ਬੁੱਲੇ ਸ਼ਾਹ ਪਿੰਡ ਵਾਸੀਆਂ ਲਈ ਮਸੀਹਾ ਬਣ ਕੇ ਉਤਰੇ। ਦਰਦ ਅਤੇ ਤਕਲੀਫਾਂ ਸੁਣਦਿਆਂ ਹੀ ਪਿੰਡਵਾਸੀਆਂ ਦੇ ਸਹਿਯੋਗ ਨਾਲ ਨਦੀਆਂ ‘ਤੇ ਪੰਜ ਪੁਲ ਬਣਾ ਦਿੱਤੇ, ਜੋ ਹਜ਼ਾਰਾਂ ਲੋਕਾਂ ਲਈ ਸੰਜੀਵਨੀ ਦਾ ਕੰਮ ਕਰ ਰਹੇ ਹਨ। ਅਜਿਹੇ ਹੀ ਇਕ ਪੁਲ ਦਾ ਨਿਰਮਾਣਾ ਹਰਿਆਣਾ-ਪੰਜਾਬ ਸੀਮਾ ‘ਚ ਘੱਗਰ ਨਦੀ ‘ਤੇ ਬਾਬਾ ਦੀ ਫੌਜ ਕਰ ਰਹੀ ਹੈ। ਮਾਨਸੂਨ ਦੇ ਖਤਮ ਹੁੰਦੇ ਹੀ ਕੰਮ ਸ਼ੁਰੂ ਹੋਵੇਗਾ। ਇਸ ਦੇ ਬਣਨ ਦੇ ਬਾਅਦ ਪਿੰਡ ਵਾਸੀਆਂ ਦਾ 30 ਕਿਲੋਮੀਟਰ ਦਾ ਸਫਰ ਮਹਿਜ਼ 3 ਕਿਲੋਮੀਟਰ ਰਹਿ ਜਾਵੇਗਾ।

ਦੁਖੀ ਲੋਕ ਆਏ ਤਾਂ ਪਹਿਲੀ ਵਾਰ ਹੀ ਪੁਲ ਬਣਵਾਉਣ ਦੀ ਠਾਣ ਲਈ
ਡੇਰਾ ਬਾਬਾ ਭੀਖਮ ਸ਼ਾਹ ਗੱਦੀ ਨਸ਼ੀਨ ਬਾਬਾ ਮਸਤ ਦੀਵਾਨਾ ਬੁੱਲੇ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਪੁਲ ਬਣਵਾਉਣ ਦਾ ਕਦੇ ਨਹੀਂ ਸੋਚਿਆ ਸੀ। ਇਕ ਵਾਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਕੋਲ ਪਟਿਆਲਾ ਹਲਕਾ ਤੋਂ ਭੁਨਰਹੇੜੀ ਦੇ ਲੋਕ ਆਏ ਸੀ। ਜਿਨ੍ਹਾਂ ਨੇ ਨਦੀ ਕਾਰਨ ਪਿੰਡਵਾਸੀਆਂ ਦੇ ਆਉਣ-ਜਾਣ ਦੀ ਦਿੱਕਤ ਦੱਸੀ। ਨਾਲ ਹੀ ਕਿਹਾ ਕਿ ਅਸੀਂ ਸਰਕਾਰ ਨੂੰ ਵੀ ਮਿਲ ਚੁਕੇ ਹਾਂ ਪਰ ਪੁਲ ਨਹੀਂ ਬਣਿਆ ਤਾਂ ਉਨ੍ਹਾਂ ਨੇ ਪੁਲ ਬਣਵਾਉਣ ਦਾ ਬੀੜਾ ਚੁਕਿਆ ਅਤੇ 4.32 ਕਰੋੜ ਦੀ ਲਾਗਤ ਨਾਲ ਪਹਿਲਾ ਪੁਲ ਬਣਵਾਇਆ। ਫਿਰ 2007 ‘ਚ ਪਿੰਡ ਛਿਆਲੀ ‘ਚ 1.47 ਕਰੋੜ, ਹਰਿਆਣਾ ਦੇ ਹਲਕਾ ਗੂਹਲਾ ‘ਚ 2009 ਨੂੰ 1.48 ਕਰੋੜ, ਮੋਹਾਲੀ ‘ਚ 12.10 ਕਰੋੜ ਅਤੇ ਮਾਨਸਾ-ਸੁਨਾਮ ‘ਚ 2014 ‘ਚ 60 ਲੱਖ ਦੀ ਮਦਦ ਨਾਲ ਪੁਲ ਬਣਵਾਇਆ।