ਕੰਠ ਕਲੇਰ ਨੂੰ ਵੈਨਕੂਵਰ ਪੰਜਾਬੀ ਭਵਨ ਦੇ ਸਮੂਹ ਸਾਹਿਤਕਾਰਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ

ਜਲੰਧਰ— ਸਾਫ-ਸੁਥਰੀ ਅਤੇ ਸੁਰੀਲੀ ਗਾਇਕੀ ਲਈ ਜਾਣ ਜਾਂਦੇ ਗਾਇਕ ਕੰਠ ਕਲੇਰ ਨੂੰ ਵੈਨਕੂਵਰ ਪੰਜਾਬੀ ਭਵਨ ਦੇ ਸਮੂਹ ਸਾਹਿਤਕਾਰਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਮਲ ਕਲੇਰ ਨੇ ਦੱਸਿਆ ਕਿ ਇਸ ਮੌਕ ਬੋਲਦਿਆਂ ਸੁੱਖੀ ਬਾਠ ਅਤੇ ਰਵਿੰਦਰ ਨੇ ਕਿਹਾ ਕਿ ਅੱਜ ਦੇ ਤੜਕ-ਭੜਕ ਵਾਲੇ ਦੌਰ ‘ਚ ਸਾਫ-ਸੁਥਰੀ ਗਾਇਕੀ ਨਾਲ ਮੁਕਾਬਲੇ ‘ਚ ਰਹਿਣਾ ਬਹੁਤ ਹੀ ਔਖਾ ਹੈ ਪਰ ਕੰਠ ਕਲੇਰ ਵਰਗੇ ਕਲਾਕਾਰ ਇਸ ਚੁਣੌਤੀ ਨਾਲ ਲੋਹਾ ਲੈ ਕੇ ਸਾਫ-ਸੁਥਰਾ ਸੁਣਨ ਵਾਲੇ ਸਰੋਤਿਆਂ ਲਈ ਰਾਹ ਪੱਧਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਵਨ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਇਕ ਇਹੋ ਜਿਹੇ ਕਲਾਕਾਰ ਨੂੰ ਸਨਮਾਨਿਤ ਕਰ ਰਹੇ ਹਨ ਜੋ ਕਮਰਸ਼ੀਅਲ ਪੱਖ ਨੂੰ ਦਾਅ ‘ਤੇ ਲਾ ਕੇ ਸਾਫ-ਸੁਥਰੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਝੋਲੀ ਭਰ ਰਹੇ ਹਨ।

Be the first to comment

Leave a Reply