ਕੰਪਨੀਆਂ ਦੁਆਰਾ ਨੋਟਬੰਦੀ ਦੌਰਾਨ ਕੀਤੀ ਗਈ 7,000 ਕਰੋੜ ਰੁਪਏ ਦੀ ਹੇਰਾਫੇਰੀ

ਨਵੀਂ ਦਿੱਲੀ—ਨੋਟਬੰਦੀ ਦੇ ਦੌਰਾਨ ਕੰਪਨੀਆਂ ਦੇ ਬੈਂਕ ਖਾਤਿਆਂ ‘ਚ ਕਰੀਬ 7,000 ਕਰੋੜ ਰੁਪਏ ਜਮ੍ਹਾ ਕੀਤੇ ਗਏ ਅਤੇ ਬਾਅਦ ‘ਚ ਕੱਢ ਲਏ ਗਏ। ਇਹ ਜਾਣਕਾਰੀ ਕੇਂਦਰੀ ਮੰਤਰੀ ਪੀ. ਪੀ. ਚੌਧਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਾਂਚ ‘ਚ ਇਹ ਪੈਸਾ ਅਪੰਜੀਕ੍ਰਿਤ ਕੀਤੀਆਂ ਗਈਆਂ 2.24 ਲੱਖ ਕੰਪਨੀਆਂ ‘ਚੋਂ ਸਿਰਫ ਤਿੰਨ ਫੀਸਦੀ ਕੰਪਨੀਆਂ ‘ਚ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਹੈ। ਕਾਲੇਧਨ ਦੇ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਸਰਕਾਰ ਨੇ 2.24 ਲੱਖ ਤੋਂ ਜ਼ਿਆਦਾ ਕੰਪਨੀਆਂ ਦਾ ਨਾਂ ਅਧਿਕਾਰਿਕ ਰਿਕਾਰਡ ਤੋਂ ਹਟਾ ਦਿੱਤਾ ਸੀ ਕਾਲੇਧਨ ਦੇ ਖਿਲਾਫ ਕਾਰਵਾਈ ਤੇਜ਼ ਕਰਦੇ ਹੋਏ ਸਰਕਾਰ ਨੇ 2.24 ਲੱਖ ਤੋਂ ਜ਼ਿਆਦਾ ਕੰਪਨੀਆਂ ਦਾ ਨਾਂ ਅਧਿਕਾਰਿਕ ਰਿਕਾਰਡ ਤੋਂ ਹਟਾ ਦਿੱਤਾ ਸੀ।
ਇਸ ਤੋਂ ਇਲਾਵਾ ਇਸ ਗੱਲ ਦੇ ਅੰਕੜੇ ਜੁਟਾਏ ਜਾ ਰਹੇ ਹਨ ਕਿ ਇਨ੍ਹਾਂ ਇਕਾਈਆਂ ਦੀ ਵਰਤੋਂ ਗੈਰ ਕਾਨੂੰਨੀ ਧਨ ਦੇ ਪ੍ਰਵਾਹ ਲਈ ਕੀਤੀ ਗਈ ਹੈ। ਇਸ ਦ੍ਰਿਸ਼ਟੀਕੋਣ ‘ਚ ਚੌਧਰੀ ਨੇ ਕਿਹਾ ਕਿ ਜਾਂਚ ‘ਚ ਇਹ ਸਾਹਮਣੇ ਆਇਆ ਕਿ ਇਨ੍ਹਾਂ 2.24 ਲੱਖ ਕੰਪਨੀਆਂ ‘ਚੋਂ ਤਿੰਨ ਫੀਸਦੀ ਨੇ ਨੋਟਬੰਦੀ ਦੌਰਾਨ ਬੈਂਕ ਖਾਤਿਆਂ ‘ਚ ਕਰੀਬ 6,000 ਤੋਂ 7,000 ਕਰੋੜ ਰੁਪਏ ਜਮ੍ਹਾ ਕਰਵਾਏ ਜਿਸ ਤੋਂ ਬਾਅਦ ਕੱਢਵਾ ਲਏ ਗਏ। ਉਨ੍ਹਾਂ ਕਿਹਾ ਕਿ ਇਹ 2.24 ਲੱਖ ‘ਚ ਤਿੰਨ ਫੀਸਦੀ ਕੰਪਨੀਆਂ ਦਾ ਅੰਕੜਾ ਹੈ। ਅੰਕੜਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਇਹ ਮਾਮਲਾ ਹੋਰ ਵੱਡਾ ਹੋ ਸਕਦਾ ਹੈ।

Be the first to comment

Leave a Reply