ਕੰਬਾਈਨਾਂ ਨੂੰ ਐਸ.ਐਮ.ਐਸ ਪ੍ਰੋਜੈਕਟਰ ਨਾ ਲਗਵਾਉਣ ਦਾ ਕੀਤਾ ਫੈਸਲਾ

ਫ਼ਿਰੋਜ਼ਪੁਰ : ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਕੰਬਾਈਨ ਮਾਲਕਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਕੰਬਾਈਨਾਂ ‘ਤੇ ਐਸ.ਐਮ.ਐਸ ਪ੍ਰੋਜੈਕਟਰ ਲਗਵਾਉਣ ਦੇ ਦਿੱਤੇ ਆਦੇਸ਼ਾਂ ਖਿਲਾਫ ਜ਼ਿਲ੍ਹੇ ਦੇ ਕੰਬਾਈਨ ਮਾਲਕਾਂ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਕੰਬਾਈਨਾਂ ਨੂੰ ਐਸ.ਐਮ.ਐਸ ਪ੍ਰੋਜੈਕਟਰ ਨਾ ਲਗਵਾਉਣ ਦਾ ਫੈਸਲਾ ਕੀਤਾ ਹੈ।
ਅੱਜ ਇਥੇ ਹੋਈ ਸਮੂਹ ਕੰਬਾਈਨ ਮਾਲਕਾਂ ਦੀ ਮੀਟਿੰਗ ਵਿੱਚ ਇਸ ਸਬੰਧੀ ਫੈਸਲਾ ਲਿਆ ਗਿਆ ਅਤੇ ਆਪਣੇ ਇਸ ਫੈਸਲੇ ਸਬੰਧੀ ਪੰਜਾਬ ਸਰਕਾਰ ਨੂੰ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸੌਪਿਆ ਮੰਗ ਪੱਤਰ ਵਿੱਚ ਕੰਬਾਈਨ ਮਾਲਕਾਂ ਕਿਹਾ ਕਿ ਇਸ ਪ੍ਰੋਜੈਕਟਰ ਦੇ ਲੱਗਣ ਨਾਲ ਕੰਬਾਈਨ ਮਾਲਕਾਂ ‘ਤੇ ਲੱਗਭਗ 3 ਲੱਖ ਰੁਪਏ ਦਾ ਵੱਡਾ ਆਰਥਿਕ ਬੋਝ ਪਵੇਗਾ ਜਿਸ ਦਾ ਅਸਰ ਸਿੱਧੇ ਤੌਰ ‘ਤੇ ਕਿਸਾਨ ਭਰਾਵਾਂ ‘ਤੇ ਪ੍ਰਤੀ ਏਕੜ 4 ਹਜ਼ਾਰ ਰੁਪਏ ਹੋਰ ਬੋਝ ਪਵੇਗਾ। ਉਹਨਾਂ ਕਿਹਾ ਕਿ ਐਸ.ਐਮ.ਐਸ ਸਿਸਟਮ ਨਾਲ ਝੋਨੇ ਦੀ ਕਟਾਈ ਦੌਰਾਨ ਪਰਾਲੀ ਆਦਿ ਨੂੰ ਖਤਮ ਕਰਨ ਦਾ ਜੋ ਟੀਚਾ ਰੱਖਿਆ ਗਿਆ ਹੈ ਉਹ ਨਾਲ ਹੱਲ ਹੋਣ ਵਾਲਾ ਨਹੀ ਹੈ, ਕਿਉਂਕਿ ਇਸ ਨਾਲ ਖੇਤਾਂ ਵਿੱਚ 2 ਹਿੱਸੇ ਪਰਾਲੀ ਫਿਰ ਬੱਚ ਜਾਵੇਗੀ ਜਿਸ ਨੂੰ ਨਸ਼ਟ ਕਰਨ ਲਈ ਕਿਸਾਨਾਂ ਨੂੰ ਹੋਰ ਉਪਰਾਲੇ ਕਰਨੇ ਪੈਣਗੇ ਤਾਂ ਜਿਸ ਨਾਲ ਖਰਚਾ ਹੋਰ ਵਧ ਜਾਵੇਗਾ।
ਕੰਬਾਈਨ ਮਾਲਾਕਾਂ ਕਿਹਾ ਕਿ ਪੁਰਾਣੀਆਂ ਕੰਬਾਈਨਾਂ ‘ਤੇ ਐਸ.ਐਮ.ਐਸ ਸਿਸਟਮ ਕਾਮਯਾਬ ਨਹੀ ਹੋਵੇਗਾ ਇਸ ਨਾਲ ਝੋਨੇ ਦੀ ਕਟਾਈ ਦੌਰਾਨ ਰਾਲੀਏ ਦੇ ਵਿੱਚ ਦਾਣੇ ਜਾਣ ਦਾ ਕੋਈ ਪਤਾ ਨਹੀ ਲੱਗੇਗਾ ਅਤੇ ਡਿੱਗੀ ਬਾਸਮਤੀ ਦੀ ਫਸਲ ਦੀ ਕਟਾਈ ਵੀ ਨਹੀ ਕੀਤੀ ਜਾ ਸਕਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਭਾਗ ਵੱਲੋਂ ਜਾਰੀ ਇਹਨਾਂ ਹੁਕਮਾਂ ਨੂੰ ਤੁਰੰਤ ਰੋਕਦੇ ਹੋਏ ਪਰਾਲੀ ਨਸ਼ਟ ਕਰਨ ਲਈ ਹੋਰ ਢੂੱਕਵੇਂ ਹੱਲ ਕੱਢੇ ਜਾਣ ਅਤੇ ਕੰਬਾਈਨਾਂ ਮਾਲਕਾਂ ਅਤੇ ਕਿਸਾਨਾਂ ‘ਤੇ ਹੋਰ ਵਿੱਤੀ ਬੋਝ ਨਾ ਪਾਇਆ ਜਾਵੇ। ਇਸ ਮੌਕੇ ਪ੍ਰਿਤਪਾਲ ਸਿੰਘ ਬੱਗੇ ਕੇ ਪਿੱਪਲ, ਜਗਸੀਰ ਸਿੰਘ ਸਰਪੰਚ, ਭੁਪਿੰਦਰ ਸਿੰਘ ਬੰਡਾਲਾ, ਗੁਰਜੀਤ ਸਿੰਘ ਮਮਦੋਟ, ਜਸਪਾਲ ਸਿੰਘ ਟੱਲੀ, ਸਤਨਾਮ ਸਿੰਘ ਕਰੀਆਂ, ਜਸਬੀਰ ਸਿੰਘ ਸੱਪਾਂਵਾਲੀ, ਕੁਲਵੰਤ ਸਿੰਘ ਸ਼ਾਹਦੀਨ ਵਾਲਾ, ਜਗਮੋਹਨ ਸਿੰਘ ਫਰੀਦੇਵਾਲਾ, ਮੰਗ਼ਤ ਸਿੰਘ ਕਮੱਗਰ, ਬਲਵਿੰਦਰ ਸਿੰਘ ਨੰਬਰਦਾਰ, ਗੁਰਮੁੱਖ ਸਿੰਘ ਭਾਲਾ, ਸੇਵਕ ਸਿੰਘ ਨੱਥੂਵਾਲਾ, ਅਮਰੀਕ ਸਿੰਘ ਅਟਾਰੀ, ਦਿਲਬਾਗ ਸਿੰਘ ਵਿਰਕ, ਹਰਦੀਪ ਸਿੰਘ ਹਸਤੀਵਾਲਾ, ਲਖਵੀਰ ਸਿੰਘ ਰਾਮਪੁਰਾ ਆਦਿ ਆਗੂ ਹਾਜ਼ਰ ਸਨ।

Be the first to comment

Leave a Reply