ਖਰੜ ਪ੍ਰਸ਼ਾਸ਼ਨ ਵਲੋਂ ਸਾਡੀ ਰਸੋਈ’ ਦੀ ਸ਼ੁਰੂਆਤ

ਖਰੜ :  ਗਰੀਬਾਂ ਨੂੰ ਸਸਤਾ ਖਾਣਾ ਮੁਹੱਈਆਂ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਜਿਲਿਆਂ ਵਿਚ ਸ਼ੁਰੂ ਕੀਤੀ ਗਈ ‘ਸਾਡੀ ਰਸੋਈ’ ਦੀ ਉਪ ਮੰਡਲ ਪ੍ਰਸ਼ਾਸ਼ਨ ਖਰੜ ਵਲੋਂ ਅੱਜ ਸ਼ਰੂਆਤ ਕਰਵਾ ਦਿੱਤੀ ਗਈ ਹੈ। ਉਪ ਮੰਡਲ ਮੈਜਿਸਟ੍ਰੇਟ ਖਰੜ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਸਿਵਲ ਹਸਪਤਾਲ ਖਰੜ ਦੇ ਮੁੱਖ ਦਰਵਾਜੇ ਤੇ ਸਾਡੀ ਰਸੋਈ ਸ਼ੁਰੂ ਕੀਤੀ ਗਈ ਜਿਥੇ ਕਿ ਉਨ•ਾਂ ਆਪ ਖੁਦ ਜਾ ਕੇ ਇਸ ਦੀ ਸੁਰੂਆਤ ਕਰਵਾਈ।  ਉਨ•ਾਂ ਦੱਸਿਆ ਕਿ ਸਰਬਕਾਰ ਵਲੋਂ ਸ਼ੁਰੂ ਕੀਤੀ ਗਈ ‘ਸਾਡੀ ਰਸੋਈ’ ਵਿਚ ਇੱਕ ਖਾਣੇ ਦੀ ਕੀਮਤ 10 ਰੁਪਏ ਪ੍ਰਤੀ ਥਾਲੀ ਹੋਵੇਗੀ। ਇਸ ਰਸੋਈ ਵਿਚ ਕੋਈ ਵੀ ਵਿਅਕਤੀ ਖਾਣਾ ਪ੍ਰਾਪਤ ਕਰਕੇ ਖਾ ਸਕਦਾ ਹੈ। ਉਨ•ਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਸ ਰਸੋਈ ਵਿਚ ਵੱਖ ਵੱਖ ਦਿਨਾਂ ਵਿਚ ਦਾਲ, ਸਬਜੀ, ਰੋਟੀ, ਕੜੀ ਚਾਵਲ ਆਦਿ ਮਿਲਿਆ ਕਰੇਗੀ। ਉਨ•ਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਰਸੋਈ ਲਈ ਸਹਿਯੋਗ ਦੇਣ। ਇਸ ਮੌਕੇ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਸ.ਡੀ.ਐਮ.ਦਫਤਰ ਦੇ  ਸੰਜੀਵ ਕੁਮਾਰ, ਪਿਆਰਾ ਸਿੰਘ, ਸਵਰਨ ਸਿੰਘ ਤੇ ਜਗਪ੍ਰੀਤ ਸਿੰਘ ਦੋਵੇ ਪਟਵਾਰੀ, ਮਲਕੀਅਤ ਸਿੰਘ ਸਕੱਤਰ ਮਾਰਕੀਟ ਕਮੇਟੀ ਖਰੜ, ਬਲਵਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਧਰਮਾ ਸਿੰਘ, ਅਵਤਾਰ ਸਿੰਘ ਚੋਣ ਕਾਨੂੰਗੋ, ਅਜੈ ਕੁਮਾਰ ਰੀਡਰ ਨਾਇਬ ਤਹਿਸੀਲਦਾਰ, ਸੰਮਤੀ ਮੈਂਬਰ ਸਤਵਿੰਦਰ ਸਿੰਘ ਜ਼ੈਲਦਾਰ ਸਮੇਤ ਹੋਰ ਕਰਮਚਾਰੀ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।

Be the first to comment

Leave a Reply