ਖਰੜ ਸਬ ਡਵੀਜਨ ਵਿਚ ਅਮਨ ਕਾਨੂੰਨ ਬਹਾਲ ਰੱਖਣ ਲਈ ਡਿਊਟੀ ਮੈਜਿਸਟ੍ਰੇਟ ਤਾਇਨਾਤ: ਚਰਨਦੇਵ ਸਿੰਘ ਮਾਨ

ਖਰੜ : ਡੇਰਾ ਸਿਰਸਾ ਮੁੱਖੀ ਸਬੰਧੀ ਪੰਚਕੂਲਾ ਦੀ ਅਦਾਲਤ ਵਲੋਂ 25 ਅਗਸਤ ਨੂੰ ਸੁਣਾਏ  ਜਾਣ ਵਾਲੇ ਅਦਾਲਤੀ ਫੈਸਲੇ ਨੂੰ ਲੈ ਕੇ ਸਬ ਡਵੀਜ਼ਨ ਖਰੜ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਕਰੜੇ ਸੁਰੱਖਿਆ ਪ੍ਰਬੰਧ ਕੀਤਾ ਜਾ ਚੁੱਕੇ ਹਨ ਅਤੇ 24 ਘੰਟੇ ਪੁਲਿਸ ਪਾਰਟੀਆਂ ਵਲੋਂ ਗਸ਼ਤ ਕੀਤੀ ਜਾ ਰਹੀ ਹੈ। ਸਬ ਡਵੀਜ਼ਨ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਵਾਸਤੇ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਜਾ ਚੁੱਕੇ ਹਨ।  ਇਹ ਜਾਣਕਾਰੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਐਸ.ਡੀ.ਐਮ.ਦਫਤਰ ਖਰੜ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆ ਦਿੱਤੀ।  ਉਨ੍ਹਾਂ ਕਿਹਾ ਕਿ  ਐਸ.ਡੀ.ਐਮ.ਦਫਤਰ ਖਰੜ ਕੰਟਰੂਲ ਸਥਾਪਿਤ ਕਰਕੇ  24 ਘੰਟੇ ਕਰਮਚਾਰੀ ਡਿਊਟੀ ਤੇ ਤਾਇਨਾਤ ਕਰ ਦਿੱਤੇ ਗਏ ਹਨ ਜਿਥੋ ਕਿਤੇ ਵੀ ਘਟਨਾ ਸਬੰਧੀ ਕੋਈ ਸੂਚਨਾ ਮਿਲੇਗੀ ਤਾਂ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਮੌਕੇ ਤੇ ਪੁੱਜੇਗੀ।  ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਬ ਡਵੀਜ਼ਨ ਖਰੜ ਵਿਚ ਅਮਨ ਕਾਨੂੰਨ ਦੀ ਸਥਿਤੀ ਤੇ ਬਹਾਲ ਰੱਖਣ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਗਰਗ ਨੂੰ ਤਾਇਨਾਤ ਕੀਤਾ ਗਿਆ ਹੈ ਇਸ ਤਰ੍ਹਾਂ ਸਮੁੱਚੀ ਸਬ ਡਵੀਜ਼ਨ ਵਿਚ ਪੁਲਿਸ ਵਲੋਂ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਸਬ ਡਵੀਜਨ ਵਿਚ ਪੁਲਿਸ ਨਾਕੇ, ਡਿਊਟੀ ਮੈਜਿਸਟ੍ਰੇਟ, ਰਿਕਵਰੀ ਵੈਨ, ਐਬੂਲੈਸ, ਸਰਕਾਰੀ ਮਸ਼ੀਨਰੀ ਸਮੇਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

Be the first to comment

Leave a Reply