ਖਹਿਰਾ ਵਲੋਂ ਬਾਦਲ ਤੇ ਕੈਪਟਨ ਦੀ ਆਪਸੀ ਸਾਂਝ ਦੇ ਬਿਆਨ ‘ਤੇ ਸਾਬਕਾ ਮੁੱਖ ਮੰਤਰੀ ਦਾ ਪਲਟ ਵਾਰ, ਕਿਹਾ…

ਚੰਡੀਗੜ੍ਹ — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ ਲਗਾਇਆ ਹੈ ਕਿ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਕੈਪਟਨ ਸਰਕਾਰ ਜ਼ਬਾਨੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਮੁੱਦੇ ‘ਤੇ ਪਹਿਲਾਂ ਵੀ ਅਕਾਲੀ ਦਲ ਸਖਤ ਸਟੈਂਡ ਲੈਂਦਾ ਰਿਹਾ ਹੈ ਤੇ ਜ਼ਰੂਰਤ ਪੈਣ ‘ਤੇ ਉਹ ਫਿਰ ਸਖਤ ਕਦਮ ਚੁੱਕੇਗਾ। ਸਰਦਾਰ ਬਾਦਲ ਸੁਪਰੀਮ ਕੋਰਟ ਵਲੋਂ ਪੰਜਾਬ ਨੂੰ ਨਹਿਰ ਬਨਾਉਣ ਦੇ ਹੁਕਮਾਂ ਸੰਬੰਧੀ ਆਪਣੀ ਪ੍ਰਤੀਕਿਰਿਆ ਦੇ ਰਹੇ ਸਨ।
ਉਥੇ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਸਾਂਝ ਹੋਣ ਦਾ ਦੋਸ਼ ਲਗਾਉਣ ਵਾਲੇ ‘ਆਪ’ ਵਿਧਾਇਕ ਸੁਖਪਾਲ ਖਹਿਰਾ ਨੂੰ ਕਰਾਰਾ ਜ਼ਵਾਬ ਦਿੰਦੇ ਹੋਏ ਬਾਦਲ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਗਿਰੇਬਾਨ ‘ਚ ਝਾਕਣ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਖੁਦ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਰਹੇ ਹਨ ਪਰ ਸੁਖਪਾਲ ਖੁਦ ਦਲ ਬਦਲੂ ਹਨ। ਬਾਦਲ ਨੇ ਕਿਹਾ ਕਿ ਸਾਡੀ ਕਾਂਗਰਸ ਦੇ ਨਾਲ ਕੋਈ ਨਿਜੀ ਲੜਾਈ ਨਹੀਂ ਹੈ ਸਿਰਫ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ। ਕਾਂਗਰਸ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਫੈਸਲੇ ਲੈਂਦੀ ਹੈ। ਇਸ ਲਈ ਅਸੀਂ ਉਨ੍ਹਾਂ ਦੇ ਖਿਲਾਫ ਹਾਂ।
ਉਧਰ, ਈ. ਡੀ. ਵਲੋਂ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦੇ ਪੁੱਤਰ ਦਮਨਵੀਰ ਸਿੰਘ ਤੇ ਸੀ. ਪੀ. ਐੱਸ. ਅਵਿਨਾਸ਼ ਚੰਦਰ ਸਮੇਤ 12  ਲੋਕਾਂ ‘ਤੇ ਦਾਇਰ ਚਾਰਜਸ਼ੀਟ ‘ਤੇ ਬਾਦਲ ਨੇ ਕਿਹਾ ਕਿ ਜੋ ਜਿਵੇਂ ਕਰੇਗਾ, ਉਂਝ ਹੀ ਭਰੇਗਾ। ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ।

Be the first to comment

Leave a Reply