ਖਾਦ ਪਦਾਰਥਾਂ ਦੀ ਭਾਰੀ ਕਿੱਲਤ ਤੋਂ ਜੂਝ ਰਿਹਾ ਹੈ, ਵੈਨੇਜ਼ੁਏਲਾ

ਕਰਾਕਸ— ਵੈਨੇਜ਼ੁਏਲਾ ਇਨ੍ਹਾਂ ਦਿਨਾਂ ਖਾਦ ਪਦਾਰਥਾਂ ਦੀ ਭਾਰੀ ਕਿੱਲਤ ਤੋਂ ਜੂਝ ਰਿਹਾ ਹੈ। ਹਾਲਾਤ ਇਹ ਹਨ ਕਿ ਭੁੱਖੇ ਲੋਕ ਦੁਕਾਨਾਂ ਨੂੰ ਲੁੱਟ ਰਹੇ ਹਨ। ਜਾਨਵਰਾਂ ਦਾ ਸ਼ਿਕਾਰ ਕਰ ਰਹੇ ਹਨ। ਬੀਤੇ ਦੋ ਦਿਨਾਂ ਦੌਰਾਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 15 ਲੋਕ ਜ਼ਖਮੀ ਹੋ ਗਏ ਹਨ। ਇਸ ਤੇਲ ਅਮੀਰ ਦੇਸ਼ ‘ਚ ਖਾਣਾ ਲੁੱਟਣ ਨੂੰ ਲੈ ਕੇ ਭੜਕੀ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਵਿਰੋਧੀ ਪਾਰਟੀ ਦੇ ਸੰਸਦ ਕਾਰਲੋਂਸ ਪੈਪਰੋਨੀ ਨੇ ਦੱਸਿਆ ਕਿ ਪੱਛਮੀ ਵੈਨੇਜ਼ੁਏਲਾ ਦੇ ਅਪਰੇਯ ਸ਼ਹਿਰ ‘ਚ ਲੁਟੇਰਿਆਂ ਨੇ ਕਈ ਦਿਨਾਂ ਤਕ ਦੁਕਾਨਾਂ ਤੇ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ। ਵੈਨੇਜ਼ੁਏਲਾ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਤੇਲ ਦੀਆਂ ਘੱਟਦੀਆਂ ਕੀਮਤਾਂ, ਵਧਦੀ ਮਹਿੰਗੀ ਤੇ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਬੀਤੇ ਬੁੱਧਵਾਰ ਨੂੰ ਇਕ ਟਰੱਕ ‘ਚ ਆਟਾ ਤੇ ਮੁਰਗੇ ਲੈ ਜਾ ਰਹੇ 19 ਸਾਲ ਦੇ ਨੌਜਵਾਨ ਨੂੰ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਤੇ ਸਾਰਾ ਸਾਮਾਨ ਲੁੱਟ ਲੈ ਗਏ। ਇਹ ਘਟਨਾ ਗੁਆਨਾਰੇ ਦੀ ਹੈ। ਇਕ ਰਿਪੋਰ ਮੁਤਾਬਕ ਵੈਨੇਜੁਏਲਾ ਦੇ ਕਰੀਬ 82 ਫੀਸਦੀ ਨਿਵਾਸੀ ਗਰੀਬੀ ‘ਚ ਜੀ ਰਹੇ ਹਨ। ਇਨ੍ਹਾਂ ‘ਚ ਵੀ 51 ਫੀਸਦੀ ਲੋਕ ਤਾਂ ਠੀਕ ਨਾਲ ਆਪਣਾ ਢਿੱਡ ਵੀ ਨਹੀਂ ਭਰ ਪਾਉਂਦੇ। ਹਾਲਾਂਕਿ ਸਰਕਾਰ ਇਸ ਅੰਕੜੇ ਤੋਂ ਸਹਿਮਤ ਨਹੀਂ ਹੈ। ਕੱਚੇ ਤੇਲ ਦੇ ਭਾਅ ‘ਚ ਤੇਜੀ ਨਾਲ ਹੋਈ ਗਿਰਾਵਟ ਤੋਂ ਬਾਅਦ ਵੈਨੇਜੁÂਸੇਲਾ ਦਾ ਆਰਥਿਕ ਸੰਕਟ ਵਧਦਾ ਗਿਆ।

Be the first to comment

Leave a Reply