ਖਾਲਸਾ ਏਡ ’ ਨੂੰ ਦਿੱਲੀ ਕਮੇਟੀ ਨੇ ਦਿੱਤੀ ਮਾਲੀ ਸਹਾਇਤਾ

ਨਵੀਂ ਦਿੱਲੀ –  ਸੰਸਾਰਭਰ ’ਚ ਮਨੁੱਖਤਾ ਦੇ ਨਾਲ ਔਖੇ ਵੇਲੇ ਖੜੇ ਹੋਣ ਵਾਲੀ ਸੇਵਕ ਜਥੇਬੰਦੀ ‘‘ਖਾਲਸਾ ਏਡ’’ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲੀ ਸਹਾਇਤਾ ਦਿੱਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਜਥੇਬੰਦੀ ਦੇ ਦਿੱਲੀ ਵਿੱਚਲੇ ਸੇਵਾਦਾਰ ਮਨਪ੍ਰੀਤ ਸਿੰਘ ਅਤੇ ਮਨਮੀਤ ਸਿੰਘ ਨੂੰ 2 ਲੱਖ ਰੁਪਏ ਦਾ ਚੈਕ ਸੌਂਪਿਆ। ਦਿੱਲੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਖਾਲਸਾ ਏਡ ਬਿਨਾਂ ਕਿਸੇ ਸਮਾਜਿਕ ਅਤੇ ਧਾਰਮਿਕ ਵਿੱਤਕਰੇ ਦੇ ਕੁਦਰਤੀ ਕਰੋਪੀ ਅਤੇ ਦੰਗਿਆਂ ਆਦਿਕ ਦੌਰਾਨ ਪ੍ਰਭਾਵਿਤ ਇਲਾਕਿਆ ’ਚ ਜਾ ਕੇ ਮਿਸਾਲੀ ਸੇਵਾ ਕਰ ਰਹੀ ਹੈ, ਜਿਸਦੀ ਸਲਾਘਾ ਜਿੱਤਨੀ ਕੀਤੀ ਜਾਏ ਉਹ ਘੱਟ ਹੈ।
ਜੀ.ਕੇ. ਨੇ ਕਿਹਾ ਕਿ ਬਰਮਾ ਛੱਡ ਕੇ ਬੰਗਲਾਦੇਸ਼ ਬਾਰਡਰ ’ਤੇ ਸ਼ਰਨਾਰਥੀ ਕੈਂਪਾ ’ਚ ਆਸਰਾ ਲੈ ਰਹੇ ਰੋਹਿੰਗਾ ਮੁਸਲਮਾਨਾਂ ਨੂੰ ਬਿਨਾ ਕਿਸੇ ਧਾਰਮਿਕ ਵਿੱਤਕਰੇ ਦੇ ਲੰਗਰ ਛੱਕਾ ਕੇ ਖਾਲਸਾ ਏਡ ਨੇ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ ਹੈ। ਜੀ.ਕੇ. ਨੇ ਕਮੇਟੀ ਵੱਲੋਂ ਇਸ ਸਬੰਧੀ ਮਾਇਕ ਸਹਾਇਤਾ ਪ੍ਰਾਪਤ ਕਰਨ ਲਈ ਜਥੇਬੰਦੀ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਾਉਂਟਰ ਲਗਾਉਣ ਦੀ ਕਮੇਟੀ ਵੱਲੋਂ ਮਨਜੂਰੀ ਦੇਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਬਿਨਾਂ ਕਿਸੇ ਫਾਇਦੇ ਦੇ ਕਰਨ ਦਾ ਜੋ ਨੇਕ ਸੁਨੇਹਾ ਦਿੱਤਾ ਸੀ ਜਥੇਬੰਦੀ ਉਨ੍ਹਾਂ ਵਿਚਾਰਾਂ ਨੂੰ ਸਿਰੇ ਚੜਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ।

Be the first to comment

Leave a Reply