ਖਾਲਿਸਤਾਨ ਲਹਿਰ ਦਾ ਪ੍ਰਮੁੱਖ ਡਾ. ਗੁਰਮੀਤ ਸਿੰਘ ਔਲਖ ਨਹੀਂ ਰਹੇ

ਵਾਸ਼ਿੰਗਟਨ ਡੀ. ਸੀ.  (ਰਾਜ ਗੋਗਨਾ) ਡਾਕਟਰ ਗੁਰਮੀਤ ਸਿੰਘ ਔਲਖ ਨੇ ਅੱਜ ਸਵੇਰੇ ਆਖਰੀ ਸਾਹ ਉਸ ਵੇਲੇ ਤਿਆਗੇ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਸਮੇਂ ਖਾਲਿਸਤਾਨੀ ਪਿੱਟ ਸਿਆਪੇ ਦੀ ਰੂਪ ਰੇਖਾ ਉਲੀਕ ਰਹੇ ਸਨ। ਭਾਵੇਂ ਗੁਰਮੀਤ ਸਿੰਘ ਔਲਖ ਪੇਸ਼ੇ ਵਜੋਂ ਇੱਕ ਸਾਇੰਸਦਾਨ ਸਨ, ਪਰ ਉਨ੍ਹਾਂ ਸਾਰੀ ਜ਼ਿੰਦਗੀ ਸਿੱਖਾਂ ਦੇ ਹੱਕਾਂ ਦੀ ਜੱਦੋ ਜਹਿਦ ਕਰਦੇ ਰਹੇ ਜਿਸ ਕਰਕੇ ਉਨ੍ਹਾਂ ਨੂੰ ਖਾਲਿਸਤਾਨ ਲਹਿਰ ਦਾ ‘ਆਈਕੋਨ’ ਵੀ ਕਹਿੰਦੇ ਹਨ, ਉਨ੍ਹਾਂ ਦਾ ਪ੍ਰਭਾਵ ਅਮਰੀਕਾ ਦੇ ਚੁਣੇ ਆਫੀਸ਼ਲਾਂ ਤੇ ਕਾਫੀ ਸੀ। ਜਿਸ ਕਰਕੇ ਉਹ ਪੰਜਾਬ ਨੂੰ ‘ਅਜ਼ਾਦ ਪ੍ਰਾਂਤ’ ਵਜੋਂ ਉਭਾਰਨ ਨੂੰ ਹਮੇਸ਼ਾ ਸਮਰਪਿਤ ਰਹੇ ਸਨ।
ਡਾ. ਔਲਖ ਵਲੋਂ ਆਪਣੀਆਂ ਸਾਰੀਆਂ ਸੇਵਾਵਾਂ ਅਤੇ ਉਪਰਾਲੇ ਅਮਰੀਕਾ ਦੀ ਰਾਜਨੀਤੀ ਨੂੰ ਪੰਜਾਬ ਨੂੰ ਕੇਂਦਰ ਤੋਂ ਮੁਕਤ ਕਰਨ ਲਈ ਜੁਟਾ ਦਿੱਤੇ ਜੋ ਉਨ੍ਹਾਂ 1987 ਤੋਂ ਸ਼ੁਰੂ ਕੀਤੇ ਸਨ। ਔਲਖ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਸੀ ਅਤੇ ਸਿੱਖ ਨੇਸ਼ਨ ਖਾਲਿਸਤਾਨ ਦਾ ਮੁਖੀ ਉਸ ਨੂੰ ਪੰਥਕ ਕਮੇਟੀ ਨੇ ਸਰਬੱਤ ਖਾਲਸਾ ਸਮੇਂ ਐਲਾਨ ਦਿੱਤਾ ਸੀ। ਜਿਸਨੇ ਖਾਲਿਸਤਾਨੀ ਕਰੰਸੀ ਅਤੇ ਪਾਸਪੋਰਟ ਜਾਰੀ ਕਰਨ ਦਾ ਉਪਰਾਲਾ ਵੀ ਕੀਤਾ। ਜਿਸ ਕਰਕੇ ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਪੂਰਨ ਹਮਾਇਤ ਨੂੰ ਜੁਟਾਉਣ ਵਿੱਚ ਮਾਹਿਰ ਮੰਨੇ ਜਾਣ ਵਾਲੇ ਇਹ ਪ੍ਰਮੁੱਖ ਆਗੂ ਸੰਸਾਰ ਵਿੱਚ ਖਾਸ ਥਾਂ ਰੱਖਦੇ ਸਨ। ਭਾਵੇਂ ਭਾਰਤ ਸਰਕਾਰ ਨੇ ਇਸ ਖਾਲਿਸਤਾਨ ਜਦੋ ਜਹਿਦ ਨੂੰ ਪੰਜਾਬ ਵਿੱਚ ਤਹਿਸ ਨਹਿਸ ਕਰਨ ਵਿੱਚ ਕਾਮਯਾਬ ਹੋ ਗਈ, ਪਰ ਵਿਦੇਸ਼ਾਂ ਵਿੱਚ ਇਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਸਿਹਰਾ ਡਾ. ਔਲਖ ਨੂੰ ਹੀ ਜਾਂਦਾ ਹੈ।
1984 ਵਿੱਚ ਟੀ. ਵੀ. ਇੰਟਰਵਿਊ ਸਮੇਂ ਡਾ. ਔਲਖ ਨੇ ਸਿੱਖ ਯੂਥ ਨੂੰ ਦ੍ਰਿੜ ਇਰਾਦੇ ਨਾਲ ਖਾਲਿਸਤਾਨ ਪੱਖੀ ਅਵਾਜ਼ ਨੂੰ ਬੁਲੰਦ ਕਰਨ ਲਈ ਅਹਿਮ ਰੋਲ ਨਿਭਾਇਆ, ਪਰ ਉਨ੍ਹਾਂ ਨੇ 1999 ਵਿੱਚ ਸੋੜੀ ਸੋਚ ਵਾਲਿਆ ਤੋਂ ਕਿਨਾਰਾ ਕਰ ਲਿਆ ਜਿਸ ਕਰਕੇ ਖਾਲਸਾ ਰਾਜ ਦੀ ਜੱਦੋ ਜਹਿਦ ਨੂੰ ਧੱਕਾ ਲੱਗਾ, ਪਰ ਉਨ੍ਹਾਂ ਦਾ ਦ੍ਰਿੜ ਇਰਾਦਾ ਹਮੇਸ਼ਾ ਹੀ ਵਾਈਟ ਹਾਊਸ, ਯੂ. ਐੱਨ. ਅਤੇ ਯੂ. ਐੱਨ. ਓ. ਵਿੱਚ ਸਿੱਖਾਂ ਦੀ ਇਸ ਮੰਗ ਨੂੰ ਬੁਲੰਦ ਕਰਦਾ ਰਿਹਾ। ਹਮੇਸ਼ਾ ਵਾਸ਼ਿੰਗਟਨ ਡੀ. ਸੀ. ਤੋਂ ਖਾਲਸਾ ਰਾਜ ਦੀ ਅਗਵਾਈ ਕਰਦਾ ਰਿਹਾ, ਜਿਸ ਕਰਕੇ ਇਹ ਲਹਿਰ ਅੱਜ ਵੀ ਜਿਊਂਦੀ ਹੈ ਅਤੇ ਆਪਣੀ ਅਵਾਜ਼ ਬੁਲੰਦ ਕਰਦੀ ਹਰੇਕ ਦੇ ਕੰਨਾਂ ਤੱਕ ਗੂੰਜਦੀ ਹੈ।
ਡਾ. ਔਲਖ ਦੇ ਜਾਣ ਨਾਲ ਭਾਵੇਂ ਲਹਿਰ ਨੂੰ ਕਾਫੀ ਘਾਟਾ ਪਿਆ ਹੈ, ਪਰ ਉਨ੍ਹਾਂ ਵਲੋਂ ਦਿੱਤੀ ਯੋਗ ਅਗਵਾਈ ਨੂੰ ਅੱਗੇ ਤੋਰਨ ਵਾਸਤੇ ਉਨ੍ਹਾਂ ਵਲੋਂ ਦਿੱਤੀਆਂ ਹਦਾਇਤਾਂ ਅਤੇ ਸੁਝਾ ਹਮੇਸ਼ਾਂ ਹੀ ਇਸ ਲਹਿਰ ਨੂੰ ਜਿਊਂਦੇ ਰੱਖਣਗੇ। ਡਾ. ਔਲਖ ਦਾ ਖਾਲਿਸਤਾਨੀ ਰੁਤਬਾ ਅਤੇ ਇਸ ਸਬੰਧੀ ਨਿਭਾਈ ਸੇਵਾ ਹਮੇਸ਼ਾ ਆਉਣ ਵਾਲੀ ਅਤੇ ਮੌਜੂਦਾ ਪੀੜ੍ਹੀ ਯਾਦ ਰੱਖੇਗੀ, ਉਨ੍ਹਾਂ ਦੀ ਮੌਤ ਤੇ ਦਵਿੰਦਰ ਸਿੰਘ ਦਿਉ ਪ੍ਰਧਾਨ ਮਾਨ ਅਕਾਲੀ ਦਲ ਵਰਜੀਨੀਆ, ਹਿੰਮਤ ਸਿੰਘ ਕੁਆਰਡੀਨੇਟਰ, ਅਵਤਾਰ ਸਿੰਘ ਪੰਨੂ ਸਿੱਖ ਫਾਰ ਜਸਟਿਸ, ਗੁਰਪਤਵੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ, ਪ੍ਰਿਤਪਾਲ ਸਿੰਘ ਕੈਲੀਫੋਰਨੀਆਂ, ਗੁਰਬਖਸ਼ ਸਿੰਘ, ਨਰਿੰਦਰ ਸਿੰਘ , ਡਾ. ਅਮਰਜੀਤ ਸਿੰਘ ਤੋਂ ਇਲਾਵਾ ਹਜ਼ਾਰ ਨਜ਼ਦੀਕੀਆਂ ਨੇ ਡਾ. ਔਲਖ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਉਸੇ ਉਤਸ਼ਾਹ ਨਾਲ ਜਾਰੀ ਰੱਖਣ ਦਾ ਪ੍ਰਣ ਕੀਤਾ। ਡਾ. ਔਲਖ ਦੀ ਅੰਤਮ ਰਸਮਾਂ ਸਮੇਂ ਦੇਸ਼ ਵਿਦੇਸ਼ ਤੋਂ ਇਲਾਵਾ ਪੂਰੇ ਸੰਸਾਰ ਤੋਂ ਸੰਗਤਾਂ ਦੇ ਸ਼ਾਮਲ ਹੋਣ ਲਈ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ। ਤਾਂ ਜੋ ਉਨਾ ਨੰੂ ਸੱਚੀ ਸ਼ਰਧਾ ਦੇ ਫੁੱਲ ਉਨਾ ਦੇ ਹਮਾਇਤੀਆ ਵੱਲੋਂ ਭੇਟ ਕੀਤੇ ਜਾ ਸਕਣ।
ਡਾਕਟਰ ਅੋਲਖ ਦੇ ਬੇਟੇ ਅਨੁਸਾਰ ਇਕ ਜੁਲਾਈ ਨੂੰ ਦੁਪੈਹਰ ਨੂੰ ਸੰਸਕਾਰ ਕਰਨਗੇ ਤੇ  ਸਿੰਘ ਸਭਾ ਗੁਰੂਦੁਆਰਾ ਬਰੈਡਕ ਰੋਡ ਵਿਖੇ ਅੰਤਮ ਅਰਦਾਸ ਦਾ ਪ੍ਰੋਗਰਾਮ ਰਖਿਆ ਗਿਆ ਹੈ।

Be the first to comment

Leave a Reply