ਖਿਡਾਰੀ ਤੋਂ ਸਮਾਜਸੇਵੀ ਬਣੇ ਤਰਜੀਤ ਸਿੰਘ ਗਰੇਵਾਲ ਦਾ ਨਿੱਘਾ ਸਵਾਗਤ 

ਸਿਆਟਲ -ਗੁਰਬਚਨ ਸਿੰਘ ਢਿੱਲੋਂ – – ਲੁਧਿਆਣਾ ਦੇ ਪਿੰਡ ਸਹਿਨੇਵਾਲ ਦੇ ਜੰਮਪਾਲ ਆਣੇ ਸਮੇਂ ਦੇ ਨੈਸ਼ਨਲ ਚੈਪੀਅਨ ਪਹਿਲਵਾਨ ਤਰਜੀਤ ਸਿੰਘ ਗਰੇਵਾਲ ਦਾ ਸਿਆਟਲ ਵਿਚ ਨਿੱਘਾ ਸੁਆਗਤ ਕੀਤਾ ਗਿਆ। ਤਰਜੀਤ ਸਿੰਘ ਗਰੇਵਾਲ ਅਜ ਕਲ ਸਪੋਕੇਨ ਡੇਜਇੰਨ ਹੋਟਲ ਦੇ ਮਾਲਕ ਆਪਣਾ ਲਕੇ ਗੁਰਭੇਜ਼ ਸਿੰਘ ਪਾਸ ਆਉਣ ਜਾਣ ਰਹਿੰਦਾ ਹੈ। ਗਰੇਵਾਲ ਲੋੜਵੰਦ ਲੋਕਾਂ ਦੀ ਸੇਵਾ ਕਰਨ ਵਿਚ ਦਿਲਚਸਪੀ ਤੇ ਰੁਝੇਵਾਂ ਰਖਦੇ ਹਨ। ਇਸ ਮੌਕੇ ਤੇ ਹਰਦੀਪ ਸਿੰਘ ਗਿੱਲ, ਮਾਸਟਰ ਚਲਜੀਤ ਸਿੰਘ ਗਿੱਲ ਮਨਮੋਹਨ ਸਿੰਘ ਧਾਲੀਵਾਲ, ਰਛਪਾਲ ਸਿੰਘ ਸੰਧੂ, ਦਯਿਆਬੀਰ ਸਿੰਘ ਪਿੰਟੂ ਬਾਠ, ਧਰਮ ਸਿੰਘ ਮੇਰੀਪੁਰ, ਪਰਮਿੰਦਰ ਸਿੰਘ ਭੱਟੀ, ਸਰਬਜੀਤ ਸਿਘੰ ਝੱਲੀ, ਹਰਦੀਪ ਸਿੰਘ ਚੋਹਾਨ, ਸੁਖਪ੍ਰੀਤ ਸਿੰਘ ਮੱਲੀ, ਸਕੰਦਰ ਸਿੰਘ ਤੇ ਗੁਰਦੀਪ ਸਿੰਘ ਸਿੱਧੂ ਨੇ ਉਚੇਚੇ ਤੌਰ ਤੇ ਪਹੁੰਚ ਕੇ ਤਰਜੀਤ ਸਿੰਘ ਗਰੇਵਾਲ ਦਾ ਸਵਾਗਤ ਕੀਤੀ। ਅਖੀਰ ਵਿਚ ਤਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਨਵੀਂ ਪਨੀਰੀ ਬੱਚਿਆਂ ਨੂੰ ਖੇਡਾਂ, ਸਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜ਼ੋੜਨ ਦੀ ਬਹੁਤ ਜਰੂਰਤ ਹੈ। ਜਿਸ ਵਾਸਤੇ ਸਭ ਨੂੰ ਮਿਲ ਕੇ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ।

Be the first to comment

Leave a Reply