ਅੰਤਰਰਾਸ਼ਟਰੀ ਸ਼ਤਰੰਜ ਟੂਰਨਾਮੈਂਟ : ਹਰਿਕਾ ਤੇ ਗੁਪਤਾ ਦੀ ਜਿੱਤ, ਸੇਤੁਰਮਨ ਦੀ ਦੂਜੀ ਹਾਰ

ਅਬੂਧਾਬੀ  –  ਭਾਰਤੀ ਗ੍ਰੈਂਡਮਾਸਟਰ ਦ੍ਰੋਣਾਵੱਲੀ ਹਰਿਕਾ ਅਤੇ ਅਭਿਜੀਤ ਗੁਪਤਾ ਨੇ 24ਵੇਂ ਅਬੂਧਾਬੀ ਅੰਤਰਰਾਸ਼ਟਰੀ ਸ਼ਤੰਰਜ ਟੂਰਨਾਮੈਂਟ ਦੇ ਮਾਸਟਰ ਵਰਗ ਦੇ 7ਵੇਂ ਦੌਰ ‘ਚ ਜਿੱਤ ਦਰਜ ਕੀਤੀ ਪਰ ਐਸ. ਪੀ. ਸੇਤੁਰਮਨ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ‘ਚ ਨੌਵੇ ਨੰਬਰ ਦੀ ਖਿਡਾਰੀ ਹਰਿਕਾ ਨੇ ਸਫੇਦ ਮੋਹਰਾਂ ਨਾਲ ਖੇਡਦੇ ਹੋਏ ਅਜਰਬੇਜਾਨ ਦੇ ਆਦਿਲ ਸੁਲੇਮਾਨਲੀ ਨੂੰ ਆਸਾਨੀ ਨਾਲ ਹਰਾ ਦਿੱਤਾ। ਇਹ ਬਾਜ਼ੀ 40 ਚਾਲਾਂ ਤਕ ਚੱਲੀ ਜਿਸ ‘ਚ ਜਿੱਤਣ ਲਈ ਹਰਿਕਾ ਨੇ ਪੋਡੀਅਮ ਤਕ ਪਹੁੰਚ ਕੇ ਧੁੰਧਲੀ ਉਮੀਦ ਬਣਾਈ ਰੱਖੀ। ਉਸ ਲਈ ਹਾਲਾਂਕਿ ਚੁਣੌਤੀ ਮੁਸ਼ਕਿਲ ਹੈ ਕਿਉਂਕਿ ਹੁਣ ਜਦਕਿ 2 ਦੌਰ ਦਾ ਖੇਡ ਬਚਿਆ ਹੋਇਆ ਹੈ ਤਾਂ ਹਰਿਕਾ ਦੇ 4.5 ਅੰਕ ਹਨ ਅਤੇ ਉਹ ਸਾਂਝੇ ਤੌਰ ‘ਤੇ 17ਵੇਂ ਸਥਾਨ ‘ਤੇ ਹੈ। ਮਿਸ਼ਰ ਦੇ ਵਾਸੇਮ ਅਮੀਨ ਅਤੇ ਯੂ. ਏ. ਈ. ਦੇ ਏ. ਆਰ. ਸਾਲੇਹ ਸਲੇਮ ਨੇ 7 ‘ਚੋਂ 6 ਅੰਕ ਲੈ ਕੇ ਸਾਂਝੇ ਤੌਰ ‘ਤੇ ਬੜ੍ਹਤ ਬਣਾਈ ਹੈ। ਭਾਰਤ ਦੇ 3 ਖਿਡਾਰੀ ਐਨ. ਆਰ. ਵਿਗਨੇਸ਼, ਅਭਿਮਨਯੂ ਪੁਰਾਣਿਕ ਅਤੇ ਆਇਰਨ ਚੋਪੜਾ ਨੇ 7ਵੇਂ ਦੌਰ ‘ਚ ਜਿੱਤ ਦਰਜ ਕੀਤੀ। ਇਹ ਤਿੰਨੇ 5-5 ਅੰਕਾਂ ਨਾਲ ਸੰਯੁਕਤ 7ਵੇਂ ਸਥਾਨ ‘ਤੇ ਹਨ। ਅਭਿਜੀਤ ਗੁਪਤਾ ਨੇ ਹਮਵਤਨ ਮਿਥਿਲ ਅਜਗਾਂਵਕਰ ‘ਤੇ ਆਸਾਨ ਜਿੱਤ ਦਰਜ ਕੀਤੀ ਪਰ ਉਸ ਦੇ 7 ਦੌਰ ਤੋਂ ਬਾਅਦ ਸਿਰਫ 3.5 ਅੰਕ ਹਨ। ਸੇਤੁਰਮਨ ਨੂੰ ਮੰਗੋਲੀਆ ਦੇ ਗ੍ਰੈਂਡਮਾਸਟਰ ਸੀਗਮੇਡ ਬਾਤਚੁਲੁਨ ਦੇ ਹੱਥੋਂ 25 ਚਾਲਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਤਾਨੀਆ ਸਚਦੇਵ ਨੇ ਹਾਲਾਂਕਿ ਹਮਵਤਨ ਹਰਿ ਮਾਧਵਨ ਨੂੰ ਹਰਾਇਆ। ਇਨ੍ਹਾਂ ਦੋਵਾਂ ਦੇ ਚਾਰ-ਚਾਰ ਅੰਕ ਹਨ। ਭਾਰਤੀਆਂ ‘ਚ ਕੱਲ ਤਕ ਚੋਟੀ ‘ਤੇ ਚੱਲ ਰਹੇ ਸ਼ਾਰਦਲ ਗਾਗਰੇ ਨੂੰ ਇੰਗਲੈਂਡ ਦੇ ਗ੍ਰੈਡਮਾਸਟਰ ਨਿਜੇਲ ਸ਼ਾਰਟ ਤੋਂ ਹਾਰ ਝੇਲਣੀ ਪਈ। ਗਾਗਰੇ ਦੇ ਹੁਣ ਹਰੀਕਾ ਬਰਾਬਰ 4.5 ਅੰਕ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਭਾਰਤੀ ਖਿਡਾਰੀਆਂ ‘ਚ ਰਾਹੁਲ ਸੰਗਮਾ, ਏ. ਐਲ. ਮੁੱਥਈਆ ਅਤੇ ਨਿਹਾਲ ਸਰੀਨ ਦੇ ਵੀ ਇੰਨੇ ਹੀ ਅੰਕ ਹਨ।

Be the first to comment

Leave a Reply