ਖੁਦਕੁਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੰਦਰਪ੍ਰੀਤ ਨੇ ਲਿਖੀ ਚਿੱਠੀ

ਚਰਨਜੀਤ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦਕੁਸ਼ੀ ਤੋਂ ਪਹਿਲਾਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਵਿੱਚ ਆਪਣੇ ਪਿਤਾ ਨੂੰ ਆਪਣੀ ਸਫਾਈ ਦਾ ਮੌਕਾ ਦੇਣ ਦੀ ਗੁਹਾਰ ਲਗਾਈ ਹੈ । ਇੰਦਰਪ੍ਰੀਤ ਚੱਢਾ ਨੇ ਲਿਖਿਆ ਹੈ ਕਿ ਉਹਨਾਂ ਦੇ ਪਿਤਾ ਇੱਕ ਸੋਚੀ ਸਮਝੀ ਸਾਜਿਸ਼ ਦਾ ਸ਼ਿਕਾਰ ਹੋਏ ਹਨ ਜਿਸ ਵਿੱਚ ਔਰਤ ਪ੍ਰਿੰਸੀਪਲ ਤੇ ਉਸਦਾ ਪਤੀ ਵੀ ਸ਼ਾਮਿਲ ਹੈ । ਚੱਢਾ ਨੇ ਲਿਖਿਆ ਹੈ ਕਿ ਇਹ ਮਾਮਲਾ ਸੋਸ਼ਣ ਦਾ ਨਹੀਂ, ਬਲਕਿ ‘ਹਨੀ ਟਰੈਪ’ ਦਾ ਹੈ ਜਿਸ ਵਿੱਚ ਸਭ ਕੁੱਝ ਔਰਤ ਦੀ ਸਹਿਮਤੀ ਨਾਲ ਹੋਇਆ ਹੈ ਨਾਂ ਕਿ ਜਬਰਦਸਤੀ । ਪਰ ਬਾਅਦ ਵਿੱਚ ਉਹ ਔਰਤ ਮੁੱਕਰ ਗਈ ਤੇ ਸੋਸ਼ਣ ਦੇ ਬੇਬੁਨਿਆਦ ਦੋਸ਼ ਲਾ ਦਿੱਤੇ । ਿੲੰਦਰਪ੍ਰੀਤ ਨੇ ਲਿਖਿਆ ਕਿ ਮੇਰੇ ਪਿਤਾ ਦੀ ਉਮਰ ਨੂੰ ਦੇਖਦੇ ਹੋਏ ਉਹਨਾਂ ਨੂੰ ਬਿਨਾਂ ਗ੍ਰਿਫਤਾਰ ਕੀਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ ਤੇ ਉਹਨਾਂ ਕੋਲ ਹੋਰ ਵੀ ਕੁਝ ਸਬੂਤ ਹਨ ਉਹਨਾਂ ਤੇ ਵੀ ਨਜ਼ਰਸਾਨੀ ਕੀਤੀ ਜਾਵੇ । ਇੰਦਰਪ੍ਰੀਤ ਚੱਢਾ ਵੱਲੋਂ ਚਿੱਠੀ ਵਿੱਚ ਆਪਣੇ ਭਰਾ, ਚੀਫ ਖਾਲਸਾ ਦੀਵਾਨ ਦੇ ਕੁਝ ਮੈਂਬਰਾਂ ਤੇ ਿੲੱਕ ਉੱਚ ਪੁਲਿਸ ਅਧਿਕਾਰੀ ਵੱਲੋਂ ਵੀ ਮਾਮਲੇ ਨੂੰ ਪ੍ਰਭਾਵਿਤ ਕਰਨ ਬਾਰੇ ਜ਼ਿਕਰ ਕੀਤਾ ਗਿਆ ਹੈ ।

Be the first to comment

Leave a Reply