ਖੇਡਾਂ ਸਰੀਰਿਕ ਤੇ ਮਾਨਸਿਕ ਵਿਕਾਸ ਵਿੱਚ ਬਣਾਉਂਦੀਆਂ ਹਨ ਬਲਵਾਨ – ਐੱਸ.ਪੀ.ਐੱਚ

ਫਾਜ਼ਿਲਕਾ – ਡਾਇਰੈਕਟਰ ਸਪੋਰਟਸ ਸ੍ਰੀਮਤੀ ਅ੍ਰਮਿਤ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ  ਸਥਾਨਕ ਸਰਕਾਰੀ ਐਮ.ਆਰ. ਕਾਲਜ ਦੇ ਖੇਡ ਸਟੇਡੀਅਮ ਵਿਖੇ ਕਰਵਾਈਆਂ ਗਈਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪੇਂਡੂ ਖੇਡ ਮੇਲਾ ਧੂਮ-ਧਾਮ ਨਾਲ ਸਮਾਪਨ ਹੋਇਆ।ਇਨ੍ਹਾਂ ਖੇਡਾਂ ਵਿੱਚ ਮੁੱਖ  ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਐੱਸ.ਪੀ (ਐੱਚ) ਫਾਜ਼ਿਲਕਾ ਸ੍ਰੀ ਵਿਨੋਦ ਕੁਮਾਰ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸਯੁੰਕਤ ਸਕੱਤਰ ਪੰਜਾਬ ਸਟੇਟ ਸਪੋਰਟਸ ਕੌਂਸਲ ਚੰਡੀਗੜ੍ਹ ਸ੍ਰੀ ਸੰਜੇ ਮਹਾਜਨ ਵੱਲੋਂ ਬਤੌਰ ਅਬਜ਼ਰਵਰ ਸਿਰਕਤ ਕੀਤੀ ਗਈ।
ਮੁੱਖ  ਮਹਿਮਾਨ ਵਜੋਂ ਪਹੁੰਚੇ ਐੱਸ.ਪੀ.(ਐੱਚ) ਸ੍ਰੀ ਵਿਨੋਦ ਕੁਮਾਰ ਨੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਸਰੀਰਿਕ ਰੂਪ ਦੇ ਵਿੱਚ ਵਿਅਕਤੀ ਨੂੰ ਬਲਵਾਨ ਬਣਾਉਂਦੀ ਹੈ ਉੱਥੇ ਆਦਮੀ ਦਾ ਮਾਨਸਿਕ ਵਿਕਾਸ ਕਰਦੀਆ ਹਨ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ  ਸ: ਬਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋ ਰੋਜਾ ਖੇਡਾ ਦੌਰਾਨ ਜ਼ਿਲ੍ਹੇ ਦੇ ਲਗਪਗ 1300 ਦੇ ਕਰੀਬ ਖਿਡਾਰੀਆਂ ਅਤੇ ਖਿਡਾਰਨਾ ਨੇ  ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਖਾਣ ਅਤੇ ਆਉਣ ਜਾਣ ਦਾ ਕਿਰਾਇਆ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫੁੱਟਬਾਲ ਵਿੱਚ ਪਿੰਡ ਡੱਬਵਾਲਾ ਕਲਾਂ ਦੀ ਟੀਮ ਪਹਿਲੇ,  ਪਿੰਡ ਕੰਧਵਾਲਾ ਹਾਜਰ ਖਾ ਦੀ ਟੀਮ ਦੂਜੇ, ਪਿੰਡ  ਟਾਹਲੀ ਵਾਲਾ ਜੱਟਾ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸ ਦੇ ਨਾਲ-ਨਾਲ ਲੜਕੀਆਂ ਦੀ ਕੁਸ਼ਤੀ(44 ਕਿਲੋਗ੍ਰਾਮ) ਵਰਗ ਵਿੱਚ ਪਵਨਪ੍ਰੀਤ ਕੌਰ ਨੇ ਪਹਿਲਾ ਸਥਾਨ, ਲੜਕਿਆਂ ਦੀ ਕੁਸ਼ਤੀ (51 ਕਿਲੋਗ੍ਰਾਮ)  ਵਿੱਚ ਹਕੀਕਤ ਰਾਏ ਨੇ ਪਹਿਲਾ ਸਥਾਨ,ਲੜਕਿਆਂ ਦੇ ਕੁਸ਼ਤੀ(55 ਕਿਲੋਗ੍ਰਾਮ) ਦੇ ਵਰਗ  ਵਿੱਚ ਰਫੀਕ ਪਹਿਲਾ ਸਥਾਨ, ਲੜਕੀਆਂ ਦੀ ਕੁਸ਼ਤੀ (48 ਕਿਲੋਗ੍ਰਾਮ) ਦੇ ਵਰਗ ਵਿੱਚ ਤਾਨੀਆ ਨੇ ਪਹਿਲਾ ਸਥਾਨ, ਲੜਕਿਆਂ ( 59 ਕਿਲੋਗ੍ਰਾਮ) ਦੇ ਵਰਗ ਵਿੱਚ ਚੰਦਨ ਨੇ ਪਹਿਲਾ ਸਥਾਨ ਹਾਸਲ ਕੀਤਾ।

Be the first to comment

Leave a Reply