ਖੇਡੇ ਜਾ ਰਹੇ ਇੱਕ ਦਿਨਾਂ ਮੈਚ ਵਿੱਚ ਮੀਂਹ ਨੇ ਵਿਘਨ ਪਾ ਦਿੱਤਾ

ਬਰਮਿੰਘਮ: ਚੈਂਪੀਅਨਜ਼ ਟਰਾਫ਼ੀ ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਇੱਕ ਦਿਨਾਂ ਮੈਚ ਵਿੱਚ ਮੀਂਹ ਨੇ ਵਿਘਨ ਪਾ ਦਿੱਤਾ। ਪਾਕਿਸਤਾਨ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 9.5 ਓਵਰਾਂ ਵਿੱਚ ਬਿਨਾ ਕਿਸੇ ਨੁਕਸਾਨ ਦੇ 46 ਦੌੜਾਂ ਬਣਾਈਆਂ ਸੀ ਕਿ ਮੀਂਹ ਆ ਗਿਆ। ਇਸ ਕਾਰਨ ਮੈਚ ਰੋਕ ਦਿੱਤਾ ਗਿਆ।
ਇਸ ਵਕਤ ਰੋਹਿਤ ਸ਼ਰਮਾ (25) ਤੇ ਸ਼ਿਖਰ ਧਵਨ (20) ਦੌੜਾਂ ਬਣਾ ਕੇ ਮੈਦਾਨ ਉੱਤੇ ਸਨ। ਕਰੀਬ ਅੱਧੇ ਘੰਟੇ ਬਾਅਦ ਮੈਚ ਤੋਂ ਫਿਰ ਤੋਂ ਸ਼ੁਰੂ ਹੋ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

Be the first to comment

Leave a Reply