ਖੇਤੀ ਹਾਦਸਿਆਂ ਦੇ 8 ਪੀੜ੍ਹਤ ਪਰਿਵਾਰਾਂ ਨੂੰ 10 ਲੱਖ 90 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ

ਫ਼ਰੀਦਕੋਟ : ਹਲਕਾ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ  ਵੱਲੋਂ ਦਫ਼ਤਰ ਸਕੱਤਰ ਮਾਰਕਿਟ ਕਮੇਟੀ ਵਿਖੇ ਖੇਤੀ ਹਾਦਸਿਆਂ ਦੇ 8 ਪੀੜ੍ਹਤ ਪਰਿਵਾਰਾਂ ਨੂੰ 10 ਲੱਖ 90 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਉਨ੍ਹਾਂ ਪੀੜ੍ਹਤ ਪਰਿਵਾਰਾਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋੋਸਾ ਵੀ ਦਿਵਾਇਆ।
ਇਸ ਮੌਕੇ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਹਮਦਰਦੀ ਤੁਹਾਡੇ ਨਾਲ ਹੈ ਅਤੇ ਉਨ੍ਹਾਂ ਨੂੰ ਦੁੱਖ ਹੈ ਕਿ ੋ ਜੋ ਲੋਕ ਮਿਹਨਤ ਕਰਦਿਆਂ ਜਹਾਨ ਛੱਡ ਗਏ ਹਨ ਪਰਿਵਾਰਕ ਮੈਂਬਰ ਦੀ ਕਮੀ ਪੂਰੀ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਸਰੀਰਕ ਅੰਗਾਂ ਦੀ ਭਰਪਾਈ ਕਰ ਸਕਦੇ ਹਨ ਪਰ ਸਰਕਾਰ ਵੱਲੋਂ ਭੇਜੀ ਗਈ ਇਸ ਰਾਸ਼ੀ ਨਾਲ ਕੁਝ ਹੱਦ ਤੱਕ ਉਨ੍ਹਾਂ ਨੂੰ ਆਰਥਿਕ ਤੌਰ ਤੇ ਰਾਹਤ ਪ੍ਰਦਾਨ ਕੀਤੀ ਜਾ ਸਕੇਗੀ। ਇਸ ਦੌਰਾਨ ਉਨ੍ਹਾਂ ਨੇ ਖੇਤੀ ਹਾਦਸਿਆਂ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੀ ਵੰਡੇ ਜੋ ਕਿ ਕਰੀਬ 10 ਲੱਖ 90 ਹਜ਼ਾਰ ਰਾਸ਼ੀ ਦੇ ਹਨ ਇਨ੍ਹਾਂ ਦੇ ਵਿੱਚੋਂ ਪੰਜ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਅਤੇ ਬਾਕੀ ਦੋ ਜ਼ਖਮੀਆਂ ਨੂੰ 40 ਹਜ਼ਾਰ ਪ੍ਰਤੀ ਵਿਅਕਤੀ ਅਤੇ ਇਕ ਟੋਕੇ ਵਾਲੀ ਮਸ਼ੀਨ ਵਿਚ ਖੱਬੇ ਹੱਥ ਦਾ ਅੰਗੂਠਾ ਕੱਟਿਆ ਗਿਆ ਨੂੰ 10 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ।
ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਉਹ ਵੀ ਜਾਣਦੇ ਹਨ ਕਿ ਖੇਤੀ ਹਾਦਸਿਆਂ ਵਿੱਚ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਘੱਟ ਹੈ ਅਤੇ ਉਹ ਜਲਦ ਹੀ ਸਰਕਾਰ ਕੋਲ ਸਿਫ਼ਾਰਿਸ਼ ਕਰ ਇਸ ਨੂੰ ਵਧਾਉਣ ਦੀ ਮੰਗ ਕਰਨਗੇ ਇਸ ਦੌਰਾਨ ਉਨ੍ਹਾਂ ਸਵੱਛ ਭਾਰਮ ਮੁਹਿੰਮ ਤਹਿਤ ਮਾਰਕੀਟ ਕਮੇਟੀ ਵੱਲੋਂ ਦਾਣਾ ਮੰਡੀ ਵਿਖੇ ਲਾਏ ਜਾਣ ਵਾਲੇ ਬੂਟੇ ਲਾਉਣ ਦੀ ਮੁਹਿੰਮ ਦਾ ਵੀ ਆਗਾਜ਼ ਕੀਤਾ ਹੈ ਉਨ੍ਹਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਪੌਦੇ ਲਗਾ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਕਿ ਸ਼ਹਿਰ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਇਸ ਸਮੇਂ ਉਨ੍ਹਾਂ ਦੇ ਨਾਲ ਸ. ਰਣਜੀਤ ਸਿੰਘ ਭੋਲੂਵਾਲਾ, ਸ. ਗਿੰਦਰਜੀਤ ਸਿੰਘ ਸੇਖੋਂ, ਜ਼ਿਲ੍ਹਾ ਮੰਡੀ ਅਫਸਰ ਸ. ਕੁਲਬੀਰ ਸਿੰਘ ਮੱਤਾ,  ਐਕਸੀਅਨ ਮੰਡੀ ਬੋਰਡ ਕਰਮਜੀਤ ਸਿੰਘ, ਭੂਸ਼ਨ ਸਾਬਕਾ ਚੇਅਰਮੈਨ, ਸ੍ਰੀ ਰਵੀ ਬਾਂਸਲ ਆੜਤੀਆ ਐਸੋੋਸੀਏਸ਼ਨ ਦੇ ਮੈਂਬਰ ਵੀ ਹਾਜ਼ਰ ਸਨ।

Be the first to comment

Leave a Reply