ਖੰਡ ਦੀਆ ਕੰਪਨੀਆਂ ਨੂੰ ਬਹੁਤ ਵਡੀ ਰਾਹਤ ਮਿਲ ਸਕਦੀ ਹੈ

ਨਵੀਂ ਦਿੱਲੀ- ਖੰਡ ਦੀਆ ਕੰਪਨੀਆਂ ਨੂੰ ਬਹੁਤ ਵਡੀ ਰਾਹਤ ਮਿਲ ਸਕਦੀ ਹੈ। ਸਰਕਾਰ 31 ਦਸੰਬਰ ਤੋਂ ਬਾਅਦ ਸਟਾਕ ਸੀਮਾ ਖਤਮ ਕਰ ਸਕਦੀ ਹੈ ਅਤੇ ਇਸ ਦਾ ਸਮਾਂ ਹਦ ਵਧਾਈ ਨਹੀਂ ਜਾਵੇਗੀ। ਖੰਡ ’ਤੇ ਸਟਾਕ ਸੀਮਾ ਖਤਮ ਕਰਨ ਦਾ ਫੈਸਲਾ ਲਗਭਗ ਹੋ ਗਿਆ ਹੈ। ਇਸ ਸਾਲ ਖੰਡ ਦੇ ਭਾਰੀ ਉਤਪਾਦਨ ਅਤੇ ਸਪਲਾਈ ਵਧਣ ਨਾਲ ਖੰਡ ਦੀਆਂ ਕੀਮਤਾਂ ‘ਤੇ ਆਮ ਜਨਤਾ ਨੂੰ ਰਾਹਤ ਮਿਲ ਸਕਦੀ ਹੈ। ਜਲਦ ਹੀ ਬਾਜ਼ਾਰ ‘ਚ ਇਸ ਦੇ ਰੇਟ ਘਟ ਸਕਦੇ ਹਨ। ਉਥੇ ਹੀ ਸਰਕਾਰ ਖੰਡ ਦੀ ਸਟਾਕ ਲਿਮਟ 31 ਦਸੰਬਰ ਤੋਂ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਇਲਾਵਾ ਮਿਲਾਂ ਨੂੰ ਰਾਹਤ ਦੇਣ ਲਈ ਦਰਾਮਦ ਡਿਊਟੀ ਵਧਾਉਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

Be the first to comment

Leave a Reply