ਖੰਨਾ ‘ਚ ਸੰਘਣੀ ਧੁੰਦ ਦੇ ਕਾਰਨ ਜੀ. ਟੀ. ਰੋਡ ‘ਤੇ ਗੱਡੀਆਂ ਦੇ ਆਪਸ ‘ਚ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ

ਖੰਨਾ  — ਖੰਨਾ ‘ਚ ਸੰਘਣੀ ਧੁੰਦ ਦੇ ਕਾਰਨ ਜੀ. ਟੀ. ਰੋਡ ‘ਤੇ ਭੱਟੀਆਂ ਤੇ ਗਗੜਮਾਜਰਾ ਕੋਲ ਗੱਡੀਆਂ ਦੇ ਆਪਸ ‘ਚ ਟਕਰਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਇਸ ਹਾਦਸੇ ‘ਚ ਮੌਕੇ ‘ਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਜ਼ੇਰੇ ਇਲਾਜ ਖੰਨਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਸਥਾਨਕ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply

Your email address will not be published.


*