ਖੰਨਾ ਪੁਲਿਸ ਵੱਲੋਂ 68 ਲੱਖ ਰੁਪਏ ਦੀ ਪੁਰਾਣੀ ਕਰੰਸੀ ਸਮੇਤ 4 ਕਾਬੂ

ਖੰਨਾ –  ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ, ਜਦੋਂ ਮਿਤੀ 18.09.17 ਨੂੰ ਸ਼੍ਰੀ ਰਵਿੰਦਰਪਾਲ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਆਈ) ਖੰਨਾ ਅਤੇ ਸ਼੍ਰੀ ਰਛਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਪਾਇਲ ਦੇ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਸਮੇਤ ਸਿਪਾਹੀ ਮੁਹੰਮਦ ਰਿਜ਼ਵਾਨ, ਸਿਪਾਹੀ ਹਰਮਨ ਸਿੰਘ, ਸਿਪਾਹੀ ਸੁਖਜੀਤ ਸਿੰਘ, ਪੀ.ਐਚ.ਜੀ ਗੁਰਪ੍ਰੀਤ ਸਿੰਘ ਦੇ ਟੀ-ਪੁਆਇੰਟ ਬਰਮਾਲੀਪੁਰ ਰੋਡ ਪਾਇਲ ਸਪੈਸ਼ਲ ਨਾਕਾਬੰਦੀ ਕਰ ਰਹੇ ਸੀ ਤਾਂ ਵਕਤ ਕਰੀਬ 09:00 ਵਜੇ ਰਾਤ ਇੱਕ ਗੱਡੀ ਨੰਬਰ ਪੀ.ਬੀ-10-ਡੀ.ਈ-7006 ਮਾਰਕਾ ਐਸ.ਐਕਸ-4 ਜੈਡ.ਡੀ.ਆਈ ਬੀਜਾ ਸਾਇਡ ਵੱਲੋਂ ਆਈ ਜਿਸ ਵਿੱਚ ਚਾਰ ਵਿਅਕਤੀ ਸਵਾਰ ਸਨ।
ਗੱਡੀ ਚਾਲਕ ਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮਾਡਲ ਟਾਊਨ ਐਕਸਟੇਸ਼ਨ ਏ ਬਲਾਕ ਲੁਧਿਆਣਾ ਦੀ ਤਲਾਸ਼ੀ ਕਰਨ ‘ਤੇ ਉਸਦੀ ਪੈਂਟ ਵਿੱਚੋਂ ਚਾਰ ਲੱਖ ਰੂਪੈ ਦੀ ਕਰੰਸੀ ਬ੍ਰਾਮਦ ਹੋਈ। ਡਰਾਇਵਰ ਸੀਟ ਦੇ ਨਾਲ ਵਾਲੀ ਸੀਟ ਪਰ ਬੈਠੇ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 56 ਸ਼ਿਵਾਨੀ ਨਗਰ ਲੁਧਿਆਣਾ ਦੇ ਬੈਗ ਵਿੱਚੋਂ 28 ਲੱਖ ਰੂਪੈ ਦੀ ਕਰੰਸੀ ਬ੍ਰਾਮਦ ਹੋਈ ਅਤੇ ਪਿਛਲੀ ਸੀਟ ਉਪਰ ਬੈਠੇ ਰਣਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਵਿਜੈ ਨਗਰ ਖੰਨਾ ਬੈਗ ਵਿੱਚੋਂ 24 ਲੱਖ ਰੂਪੈ ਦੀ ਪੁਰਾਣੀ ਕਰੰਸੀ ਬ੍ਰਾਮਦ ਹੋਈ ਅਤੇ ਨਾਲ ਬੈਠੇ ਦਿਨੇਸ਼ ਕੁਮਾਰ ਜੈਨ ਪੁੱਤਰ ਸੁਭਾਸ਼ ਕੁਮਾਰ ਜੈਨ ਵਾਸੀ ਡਾਬਾ ਰੋਡ ਲੁਧਿਆਣਾ ਤੋਂ 12 ਲੱਖ ਰੂਪੈ ਦੀ ਪੁਰਾਣੀ ਕਰੰਸੀ ਬ੍ਰਾਮਦ ਹੋਈ।ਸ੍ਰੀ ਮਾਹਲ ਨੇ ਦੱਸਿਆ ਕਿ ਉਕਤ ਸਾਰੇ ਵਿਅਕਤੀ ਇਸ ਸੰੰਬੰਧੀ ਕੋਈ ਵੀ ਦਸਤਾਵੇਜ਼ ਨਹੀਂ ਪੇਸ਼ ਨਹੀ ਕਰ ਸਕੇ।ਜਿੰਨ•ਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇੰਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ।

Be the first to comment

Leave a Reply