ਗਣਤੰਤਰ ਦਿਵਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਅੱਤਵਾਦੀ ਹਮਲਿਆਂ ਦਾ ਅਲਰਟ ਜਾਰੀ ਕੀਤਾ

ਅੰਮ੍ਰਿਤਸਰ – ਇਕ ਪਾਸੇ ਜਿਥੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਅੱਤਵਾਦੀ ਹਮਲਿਆਂ ਦਾ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਉਥੇ ਹੀ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਚੱਲ ਰਹੀ ਆਈ. ਸੀ. ਪੀ. ਅਟਾਰੀ ‘ਤੇ 26 ਜਨਵਰੀ ਨੂੰ ਵੀ ਬਿਨਾਂ ਟਰੱਕ ਸਕੈਨਰ ਦੇ ਕੰਮ ਚੱਲਗਾ ਕਿਉਂਕਿ ਇਥੇ ਅੱਜ ਤੱਕ ਟਰੱਕ ਸਕੈਨਰ ਨਹੀਂ ਲੱਗ ਸਕਿਆ ਜਦੋਂ ਕਿ ਕਸਟਮ ਵਿਭਾਗ ਸਮੇਤ ਆਈ. ਸੀ. ਪੀ. ‘ਤੇ ਤਾਇਨਾਤ ਹੋਰ ਏਜੰਸੀਆਂ ਵੱਲੋਂ ਦਰਜਨਾਂ ਵਾਰ ਆਈ. ਸੀ. ਪੀ. ਅਟਾਰੀ ‘ਤੇ ਟਰੱਕ ਸਕੈਨਰ ਲਾਉਣ ਦੀ ਮੰਗ ਲਿਖਤੀ ਰੂਪ ‘ਚ ਕੀਤੀ ਜਾ ਚੁੱਕੀ ਹੈ। ਇਥੋਂ ਤੱਕ ਕਿ ਆਈ. ਸੀ. ਪੀ. ਦਾ ਉਦਘਾਟਨ ਕਰਦੇ ਸਮੇਂ 13 ਅਪ੍ਰੈਲ, 2012 ਨੂੰ ਤੱਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਾਂਬਰਮ ਨੇ ਸੱਤ ਹਫਤਿਆਂ ਵਿਚ ਆਈ. ਸੀ. ਪੀ. ‘ਤੇ ਟਰੱਕ ਸਕੈਨਰ ਲਾਉਣ ਦਾ ਐਲਾਨ ਕੀਤਾ ਸੀ ਪਰ ਉਹ ਸੱਤ ਹਫਤੇ ਅੱਜ ਤੱਕ ਪੂਰੇ ਨਹੀਂ ਹੋ ਸਕੇ। ਉਲਟਾ ਕੇਂਦਰ ਵਿਚ ਸੱਤਾ ਤਬਦੀਲੀ ਹੋ ਗਈ ਅਤੇ ਮੋਦੀ ਸਰਕਾਰ ਦੇ ਮੌਜੂਦਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਲਾਵਾ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਤੱਕ ਨੇ ਛੇਤੀ ਹੀ ਆਈ. ਸੀ. ਪੀ. ‘ਤੇ ਟਰੱਕ ਸਕੈਨਰ ਲਾਉਣ ਦਾ ਐਲਾਨ ਕੀਤਾ ਪਰ ਅਜੇ ਤੱਕ ਕਾਗਜ਼ਾਂ ਵਿਚ ਹੀ ਟਰੱਕ ਸਕੈਨਰ ਲਾਉਣ ਦਾ ਕੰਮ ਚੱਲ ਰਿਹਾ ਹੈ। ਪਾਕਿਸਤਾਨ ਨਾਲ ਦਰਾਮਦ-ਬਰਾਮਦ ਕਰਨ ਵਾਲੇ ਵਪਾਰੀ ਹੋਣ ਜਾਂ ਫਿਰ ਸੀ. ਐੱਚ. ਏ. ਜਾਂ ਫਿਰ ਹੋਰ ਏਜੰਸੀਆਂ, ਲੰਬੇ ਸਮੇਂ ਤੋਂ ਇਹੀ ਮੰਗ ਕਰ ਰਹੇ ਹਨ ਕਿ ਆਈ. ਸੀ. ਪੀ. ਅਟਾਰੀ ‘ਤੇ ਟਰੱਕ ਸਕੈਨਰ ਲਾਇਆ ਜਾਵੇ ਪਰ ਕੋਈ ਅਸਰ ਨਹੀਂ ਹੋ ਰਿਹਾ । ਉਲਟਾ ਜੰਮੂ-ਕਸ਼ਮੀਰ ਵਿਚ ਬਾਰਟਰ ਟ੍ਰੇਡ ਸ਼ੁਰੂ ਕਰ ਦਿੱਤਾ ਜਿਸ ਵਿਚ ਕਈ ਵਾਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਫੜੀ ਜਾ ਚੁੱਕੀ ਹੈ। ਟਰੱਕ ਸਕੈਨਰ ਨਾ ਲੱਗਣ ਦੇ ਕਾਰਨ ਟ੍ਰੇਡ ‘ਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਸੁਰੱਖਿਆ ਵਿਚ ਭੁੱਲ ਹੋਣ ਦਾ ਡਰ ਰਹਿੰਦਾ ਹੈ। ਆਈ. ਸੀ. ਪੀ. ‘ਤੇ ਹਾਲਾਤ ਤਾਂ ਅਜਿਹੇ ਬਣੇ ਹੋਏ ਹਨ ਜਿਵੇਂ ਕਿਸੇ ਨੇ ਆਲੀਸ਼ਾਨ ਮਹਿਲ ਤਿਆਰ ਕਰਵਾਇਆ ਹੋਵੇ ਪਰ ਉਸ ‘ਤੇ ਦਰਵਾਜ਼ਾ ਨਹੀਂ ਲਾਇਆ ਹੈ।

Be the first to comment

Leave a Reply

Your email address will not be published.


*