ਗਰਵ ਟੀ.ਵੀ ਨੈੱਟਵਰਕ ਪੰਜਾਬ ਤੋਂ ਦੂਰ ਬੈਠੇ ਪੰਜਾਬੀਆਂ ਨੂੰ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਿੱਧਾ ਪੰਜਾਬ ਨਾਲ ਜੋੜੇਗਾ

ਗਰਵ ਟੀ.ਵੀ ਨੈੱਟਵਰਕ ਗਰੁੱਪ ਦਾ ਇਹ ਐਲਾਨ ਸਮੁੱਚੇ ਪੰਜਾਬੀ ਭਾਈਚਾਰੇ ਲਈ ਹੈ ਜਿਸ ਨੇ ਪੰਜਾਬੀਅਤ ਨੂੰ ਆਪਣੀ ਰੂਹ ਵਿੱਚ ਸਮੇਟਿਆ ਹੈ।ਇਹ ਐਲਾਨ ਉਨ੍ਹਾਂ ਪੰਜਾਬੀਆਂ ਦੇ ਨਾਮ ਹੈ ਜਿਨ੍ਹਾਂ ਵਿੱਚ ਪੰਜਾਬ ਜਿਊਂਦਾ ਹੈ।ਗਰਵ ਟੀ.ਵੀ ਨੈੱਟਵਰਕ ਯੂ.ਐੱਸ ਵਿੱਚ ਲੈ ਕੇ ਆ ਰਿਹਾ ਹੈ ਅਜਿਹੇ ਪੰਜਾਬੀ ਚੈਨਲ  ਗਰਵ ਪੰਜਾਬ ਅਤੇ ਗਰਵ ਪੰਜਾਬ ਗੁਰਬਾਣੀ , ਜੋ ਪੰਜਾਬ ਤੋਂ ਦੂਰ ਬੈਠੇ ਪੰਜਾਬੀਆਂ ਨੂੰ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਿੱਧਾ ਪੰਜਾਬ ਨਾਲ ਜੋੜੇਗਾ । ਦੂਰ ਪੰਜਾਬ ਵਿੱਚ ਬੈਠੇ ਪਰਿਵਾਰਾਂ ਨਾਲ ਮੇਲ ਕਰਾਏਗਾ ਅਤੇ ਨਾਲ ਹੀ ਪੰਜਾਂ ਤਖਤ ਸਾਹਿਬਾਨਾਂ ਦੇ ਦਰਸ਼ਨ , ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ , ਕਥਾ ਵਿਚਾਰ ,ਕੀਰਤਨ ਅਤੇ ਪੰਜ ਬਾਣੀਆਂ ਦੇ ਪਾਠ ਨਾਲ ਘਰ ਬੈਠੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ । ਚੈਨਲ ਦੇ ਪ੍ਰਮੋਟਰ ਅਤੇ ਡਾਇਰੈਕਟਰ ਭਾਨੂ ਜੀ ਅਤੇ ਸੁਨੀਲ ਹਾਲੀ ਹਮੇਸ਼ਾ ਤੋਂ ਚਾਹੁੰਦੇ ਸਨ ਇੱਕ ਅਜਿਹਾ ਰਿਸ਼ਤਾ ਸਥਾਪਿਤ ਕਰਨਾ ਜੋ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੇ ਮੂਲ ਰਾਜ ਨਾਲ ਜੋੜੀ ਰੱਖੇ ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਲਈ ਇਹ ਚੈਨਲ ਨਾ ਸਿਰਫ ਇੱਕ ਜਰੀਆ ਬਣੇਗਾ ਬਲਕਿ ਤੇਜ਼ ਰਫਤਾਰ ਜ਼ਿੰਦਗੀ ਦੇਵੇਗਾ ਇਹ ਤੁਹਾਨੂੰ ਸੁੱਖ ਦੇ ਪਲ ਦੇਣ ਵਿੱਚ ਸਹਾਇ ਵੀ ਹੋਵੇਗਾ ।ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਇਸ ਚੈਨਲ ‘ਤੇ ਦਿੱਖ ਰਿਹਾ ਹਰ ਪ੍ਰੋਗਰਾਮ ਤੁਹਾਡੇ ਦਿਲ ਤੱਕ ਪਹੁੰਚੇ ਤੇ ਇਹ ਨਵੀਂ ਸੋਚ ਯੂ.ਐੱਸ ਦੇ ਵੱਖ ਵੱਖ ਪਲੇਟਫਾਰਮਸ ਤੱਕ ਪਹੁੰਚੇ । ਪ੍ਰੌਡਕਸ਼ਨ ਤੇ ਟੈਕਨਿਕਲ ਹੈੱਡ ਟੀਟੂ ਬਦਲੀਆ ਨਿਉਯਾਰਕ , ਬਿਜ਼ਨਸ ਹੈੱਡ ਜਗਦੇਵ ਸਿੰਘ ਭੰਡਾਲ ਸੈਕਰਾਮੈਂਟੋ ਤੋਂ ਇਸ ਪੂਰੇ ਨੈੱਟਵਰਕ ਰਾਂਹੀ ਯੂ.ਐੱਸ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਉਮੀਦਾਂ ਨੂੰ ਸਕਾਰ ਕਰਨਗੇ, ਇੱਕ ਅਜਿਹੇ ਚੈੱਨਲ ਰਾਂਹੀ ਜੋ ਤੁਹਾਡਾ ਆਪਣਾ ਚੈੱਨਲ ਹੋਵੇਗਾ ਜਿਸਤੇ ਤੁਹਾਨੂੰ ਸਭ ਨੂੰ ਗਰਵ ਹੋਵੇਗਾ।

ਨੈੱਟਵਰਕ ਸੀ.ਈ.ਓ ਵਿਕਾਸ ਵੋਹਰਾ ਦਾ ਕਹਿਣਾ ਹੈ ਕਿ ਗਰਵ ਟੀ.ਵੀ ਨੈੱਟਵਰਕ ਗਰੁੱਪ ਦੇ ਪ੍ਰੋਗਰਾਮ ਅਜਿਹੇ ਹਨ ਇਹ ਪੱਛਮੀ ਸੱਭਿਆਚਾਰ ‘ਚ ਆਪਣੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਬਿਖੇਰ ਦੇਣਗੇ । ਇੱਕ ਅਜਿਹਾ ਸੋਹਣਾ ਨਜ਼ਰੀਆ ਲੈਕੇ ਤੁਹਾਡੇ ਸਾਹਮਣੇ ਆ ਰਹੇ ਹਨ ਕਿ ਜੋ ਤੁਹਾਨੂੰ ਖੂਬ ਪਸੰਦ ਆਉਣ ਵਾਲਾ ਹੈ । ਮਿੱਟੀ ਦੀ ਮਹਿਕ ਤੋਂ ਲੈਕੇ ਸਮਾਜ ਦੇ ਬਦਲਦੇ ਰਵਈਏ ਤੱਕ ਸਿੱਖ ਇਤਿਹਾਸ ਤੋਂ ਲੈਕੇ ਵੀਰ ਜਵਾਨਾਂ ਤੱਕ ਇਸ ਚੈਨਲ ਤੇ ਹਰ ਉਹ ਰੰਗ ਢੰਗ ਨਜ਼ਰ ਆਏਗਾ ਜੋ ਤੁਸੀ ਹਮੇਸ਼ਾ ਚਾਹੁੰਦੇ ਸੀ । ਪੰਜਾਬ ਦੀ ਹਰ ਖਬਰ ਵੀ ਮਿਲੇਗੀ ਤੇ ਨਜ਼ਰ ਵੀ ਹਰ ਪਹਿਲੂ ਤੇ ਰੱਖੀ ਜਾਏਗੀ , ਕਿਉਕਿ ਇਹ ਵਾਅਦਾ ਹੈ ਆਪਣੀਆਂ ਹੀ ਜੜ੍ਹਾਂ ਦੇ ਨਾਲ ਉਸ ਨੈੱਟਵਰਕ ਵਲੋਂ ਜੋ ਪੰਜਾਬੀਅਤ ਦੀ ਸੇਵਾ ਦਾ ਜਿਗਰਾ ਰੱਖਦੇ ਹਨ । ਅਰਦਾਸ ਹੈ ਕਿ ਰੱਬ ਇਦਾਂ ਹੀ ਹਿੰਮਤ ਬਖਸ਼ੇ ਤੇ ਯੂ.ਐੱਸ  ਅਤੇ ਦੁਨੀਆਂ ਦੇ ਵੱਖ-ਵੱਖ ਭਾਗਾਂ ਦੇ ਵੱਖ-ਵੱਖ ਪਲਟਫਾਰਮਸ ‘ਤੇ ਤੁਹਾਡਾ ਪਿਆਰ ਤੇ ਵਿਸ਼ਵਾਸ ਬਣਿਆ ਰਹੇ । ਇਸ ਵੇਲੇ ਇਹ ਚੈੱਨਲ ਭਾਰਤ ,ਆਸਟ੍ਰੇਲੀਆ ਅਤੇ ਨਿਉਜ਼ੀਲੈਂਡ ਵਿੱਚ ਵੀ ਆਪਣੀ ਪ੍ਰਸਿੱਧੀ ਖੱਟ ਰਿਹਾ ਹੈ । ਇਹ ਚੈੱਨਲ ਅਧਿਕਾਰਤ ਤੌਰ ਤੇ 30 ਅਗਸਤ 2017 ਨੂੰ ਨਿਉਯਾਰਕ ਅਤੇ 31ਅਗਸਤ 2017 ਨੂੰ ਸੈਕਰਾਮੈਂਟੋ ਵਿੱਚ ਲਾਂਚ ਦਾ ਐਲਾਨ ਕੀਤਾ ਜਾਵੇਗਾ ।

ਹੋਰ ਜਾਣਕਾਰੀ ਲਈ ਜਗਦੇਵ ਸਿੰਘ ਭੰਡਾਲ ਨਾਲ 1-916-543-1313 ਤੇ ਸੰਪਰਕ ਕਰ ਸਕਦੇ ਹੋ

Be the first to comment

Leave a Reply