ਗਰੀਬੀ ਦੇ ਚੱਲਦਿਆਂ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖੁਦਕੁਸ਼ੀ

A palm

ਕਪੂਰਥਲਾ: ਪੰਜਾਬ ਦੇ ਕਪੂਰਥਲਾ ਵਿੱਚ ਇੱਕ ਹੀ ਪਰਿਵਾਰ ਦੇ 5 ਜੀਆਂ ਨੇ ਖੁਦਕੁਸ਼ੀ ਕਰ ਲਈ। ਦਿਲ ਦਹਿਲਾ ਦੇਣ ਵਾਲੀ ਗੱਲ ਇਹ ਹੈ ਕਿ ਖੁਦਕੁਸ਼ੀ ਕਰਨ ਵਾਲੇ ਸਾਰੇ ਭੈਣ-ਭਰਾ ਹਨ। ਇਨ੍ਹਾਂ ਨੇ ਆਰਥਿਕ ਤੰਗੀ ਕਾਰਨ ਆਪਣੇ ਪਿਤਾ ਨੂੰ ਰਾਹਤ ਦੇਣ ਲਈ ਜ਼ਹਿਰ ਖਾ ਕੇ ਆਪਣਾ ਜੀਵਨ ਸਮਾਪਤ ਕਰ ਲਿਆ।ਕਪੂਰਥਲਾ ਦੇ ਲਕਸ਼ਮੀ ਨਗਰ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰ ਦੇ ਸਭ ਤੋਂ ਵੱਡੇ ਪੁੱਤਰ ਅਭਿਨੰਦਨ ਕੁਮਾਰ ਨੇ ਬਾਜ਼ਾਰ ਤੋਂ ਬਰਗਰ ਲਿਆ ਕੇ ਆਪਣੀ 9 ਸਾਲ ਦੀ ਭੈਣ ਅਰਚਨਾ ਕੁਮਾਰੀ, 10 ਸਾਲ ਦੇ ਭਰਾ ਅਨੁਰਾਗ ਕੁਮਾਰ, 15 ਸਾਲ ਦੀ ਅਨੰਦਾ, 18 ਸਾਲ ਦੇ ਅਨੂ ਕੁਮਾਰ ਤੇ ਆਪਣੇ ਰਿਸ਼ਤੇਦਾਰ ਭਰਾ ਹਰੀ ਨੰਦਨ 21 ਸਾਲ ਨੂੰ ਖੁਆ ਦਿੱਤਾ। ਬਰਗਰਾਂ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲੀ ਹੋਈ ਸੀ।ਬਰਗਰ ਖਾਂਦੇ ਸਾਰ ਸਾਰੇ ਭੈਣ ਭਰਾ ਉਲਟੀਆਂ ਕਰਨ ਲੱਗ ਪਏ। ਉਨ੍ਹਾਂ ਨੂੰ ਤੁਰੰਤ ਹੀ ਸਭ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਅਭਿਨੰਦਨ ਸਮੇਤ ਸਾਰੇ ਭੈਣ-ਭਰਾਵਾਂ ਦੀ ਮੌਤ ਹੋ ਗਈ। ਬੱਚਿਆਂ ਦਾ ਪਿਤਾ ਨਾਈ ਦਾ ਕੰਮ ਕਰਦਾ ਹੈ ਤੇ ਉਸਦੇ 7 ਬੱਚੇ ਹਨ। ਇਨ੍ਹਾਂ ਵਿੱਚੋਂ 5 ਬੱਚਿਆਂ ਦੀ ਮੌਤ ਹੋ ਗਈ। ਇੱਕ 5 ਸਾਲ ਦੀ ਬੱਚੀ ਨੂੰ ਵੀ ਅਭਿਨੰਦਨ ਨੇ ਸ਼ੀਸ਼ੀ ਵਿੱਚ ਜ਼ਹਿਰ ਖਵਾਉਣਾ ਚਾਹਿਆ ਪਰ ਉਹ ਡਰ ਕੇ ਮਾਂ ਕੋਲ ਚਲੀ ਗਈ ਸੀ ਜਦਕਿ ਇੱਕ ਬੇਟਾ ਅਵਿਨਾਸ਼ ਕੁਮਾਰ ਕਿਸੇ ਵਿਆਹ ਗਿਆ ਹੋਇਆ ਸੀ।

Be the first to comment

Leave a Reply