ਗਲਤੀ ਮੰਨਣਾ ਕੇਜਰੀਵਾਲ ਦਾ ਡਰਾਮਾ : ਮੀਠੀਆ

ਅੰਮ੍ਰਿਤਸਰ : ਦਿੱਲੀ ਐੱਮ. ਸੀ. ਡੀ. ਚੋਣਾਂ ਵਿਚ ਕਰਾਰੀ ਹਾਰ ਮਿਲਣ ਤੋਂ ਬਾਅਦ ਪਾਰਟੀ ਦੀ ਗਲਤੀ ਮੰਨ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਬਿਕਰਮ ਮਜੀਠੀਆ ਨੇ ਸਵਾਲ ਚੁੱਕੇ ਹਨ। ਮਜੀਠੀਆ ਮੁਤਾਬਕ ਈ. ਵੀ. ਐੱਮ. ‘ਚ ਗੜਬੜੀ ਹੋਣ ਦੀ ਗੱਲ ਨਾ ਚੱਲਣ ਤੋਂ ਬਾਅਦ ਹੁਣ ਕੇਜਰੀਵਾਲ ਗਲਤੀ ਮੰਨ ਕੇ ਨਵਾਂ ਡਰਾਮਾ ਰਚ ਰਹੇ ਹਨ।
ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਵੀ ਮਜੀਠੀਆ ਨੇ ਨਿਸ਼ਾਨੇ ‘ਤੇ ਲਿਆ ਹੈ। ਮਜੀਠੀਆ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਜਨਤਾ ਦੀਆਂ ਅੱਖਾਂ ਵਿਚ ਮਿੱਟੀ ਨਾ ਪਾਉਣ ਅਤੇ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤਾ ਕਰਜ਼ ਮੁਆਫੀ ਵਾਲਾ ਵਾਅਦਾ ਪੂਰਾ ਕਰਨ।

Be the first to comment

Leave a Reply