ਗਲੋਬਲ ਵਾਰਮਿੰਗ ਕਾਰਨ ਉਤਰਾਖੰਡ-ਹਿਮਾਚਲ ‘ਚ ਬਰਫ ਦਾ ਸੋਕਾ

ਦੇਹਰਾਦੂਨ— ਤੁਸੀਂ ਜੇਕਰ ਉਤਰਾਖੰਡ ‘ਚ ਕੈਲਾਸ਼ ਮਾਨਸਰੋਵਰ ਦੀ ਯਾਤਰਾ ‘ਤੇ ਗਏ ਹੋ ਤਾਂ ਤੁਸੀਂ ਇਸ ਦੌਰਾਨ ਰਸਤੇ ‘ਚ ਪੈਣ ਵਾਲੇ ਪਰਬਤਾਂ ‘ਤੇ ‘ਓਮ’ ਦੀ ਆਕ੍ਰਿਤੀ’ ਜ਼ਰੂਰੀ ਦੇਖਣੀ ਹੋਵੇਗੀ। ਇਹ ਦ੍ਰਿਸ਼ ਆਮ ਤੌਰ ‘ਤੇ ਮਈ-ਜੂਨ ‘ਚ ਦੇਖਣ ਨੂੰ ਮਿਲਦਾ ਹੈ ਪਰ ਇਸ ਵਾਰ ਹੁਣ ਤੋਂ ‘ਓਮ’ ਦੀ ਆਕ੍ਰਿਤੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਇਸ ਦੇ ਪਿੱਛੇ ਦਾ ਕਾਰਨ ਗਲੋਬਲ ਵਾਰਮਿੰਗ ਨੂੰ ਦੱਸਿਆ ਹੈ। ਦਰਅਸਲ ਇਸ ਸਾਲ ਦੇਸ਼ ‘ਚ ਸਰਦੀ ਦੇ ਤੇਵਰ ਇਸ ਤਰ੍ਹਾਂ ਦੇਖਣ ਨੂੰ ਮਿਲੇ, ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ। ਸਰਦੀ ਦੀ ਸ਼ੁਰੂਆਤ ਤੋਂ ਹੀ ਹਿਮਾਚਲ ਅਤੇ ਉਤਰਾਖੰਡ ‘ਚ ਬਾਰਸ਼ ਨਾਲ ਬਰਫ ਦੇ ਆਸਾਰ ਵਧ ਜਾਂਦੇ ਹਨ ਪਰ ਇਸ ਵਾਰ ਦੋਹਾਂ ਹੀ ਥਾਂਵਾਂ ‘ਤੇ ਵਧ ਬਰਫਬਾਰੀ ਨਹੀਂ ਹੋਈ ਹੈ। ਸਰਦੀ ਜਨਵਰੀ ਦੇ ਆਖਰੀ ਦਿਨਾਂ ‘ਚ ਪੁੱਜ ਗਈ ਹੈ ਪਰ ਅਜੇ ਤੱਕ ਬਰਫ ਅਤੇ ਬਾਰਸ਼ ਦੇ ਆਸਾਰ ਨਹੀਂ ਦਿੱਸ ਰਹੇ ਹਨ। ਸੇਬ ਦੀ ਫਸਲ ਲਈ ਵੀ ਅਜਿਹਾ ਮੌਸਮ ਚਿੰਤਾ ਦਾ ਕਾਰਨ ਹੈ। ਉੱਥੇ ਹੀ ਘੱਟ ਬਰਫਬਾਰੀ ਕਾਰਨ ਇਸ ਵਾਰ ਗਰਮੀਆਂ ‘ਚ ਪਾਣੀ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਹਰ ਸਾਲ ਸਰਦੀਆਂ ‘ਚ ਜਿੱਥੇ ਮੈਦਾਨੀ ਇਲਾਕਿਆਂ ‘ਚ ਹਲਕੀ ਬਾਰਸ਼ ਹੁੰਦੀ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ ‘ਚ ਵੀ ਕਾਫੀ ਬਾਰਸ਼ ਹੁੰਦੀ ਹੈ ਪਰ ਇਸ ਵਾਰ ਹਿਮਾਚਲ ‘ਚ ਵੀ ਬਹੁਤ ਘੱਟ ਬਾਰਸ਼ ਹੋਈ ਤਾਂ ਉਤਰਾਖੰਡ ‘ਚ 100 ਫੀਸਦੀ ਬਾਰਸ਼ ਘੱਟ ਹੋਈ। ਜਨਵਰੀ ਮਹੀਨਾ ਖਤਮ ਹੋਣ ਨੂੰ ਹੈ ਪਰ ਮੈਦਾਨੀ ਇਲਾਕੇ ਵੀ ਇਸ ਵਾਰ ਸਰਦੀ ਦੀ ਬਾਰਸ਼ ਤੋਂ ਅਛੂਤੇ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਅਗਲੇ 5-6 ਦਿਨਾਂ ‘ਚ ਵੀ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਦਿੱਸ ਰਹੀ ਹੈ। ਸਰਦੀ ਦੇ ਸ਼ੁਰੂਆਤੀ ਦਿਨ ਯਾਨੀ ਕਿ ਦਸੰਬਰ ‘ਚ ਉੱਪਰੀ ਇਲਾਕਿਆਂ ‘ਚ ਸੂਰਜ ਦੀ ਚਮਕ ਹੀ ਰਹੀ। ਹਾਲਾਂਕਿ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਅਤੇ ਹਿਮਾਲਿਆ ਦੇ ਉੱਪਰੀ ਖੇਤਰਾਂ ‘ਚ ਹਲਕੀ ਬਰਫਬਾਰੀ ਅਤੇ ਬਾਰਸ਼ ਜ਼ਰੂਰ ਹੋਈ। ਇੰਨਾ ਹੀ ਨਹੀਂ ਲੋਕਾਂ ਨੂੰ ਸ਼ਿਮਲਾ ‘ਚ ਬਰਫਬਾਰੀ ਦਾ ਕਾਫੀ ਇੰਤਜ਼ਾਰ ਰਹਿੰਦਾ ਹੈ ਪਰ ਜਨਵਰੀ ਮਹੀਨੇ ਤੱਕ ਵੀ ਇੱਥੇ ਨਾ ਤਾਂ ਬਰਫਬਾਰੀ ਹੋਈ ਨਾ ਹੀ ਬਾਰਸ਼।

Be the first to comment

Leave a Reply