ਗਵਰਨਰ ਕਮਿਸ਼ਨ ਮੈਰੀਲੈਂਡ ਦੂਸਰੀ ਆਰਥਿਕ ਤੇ ਬਿਜ਼ਨਸ ਵਿਕਾਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਮੈਰੀਲੈਂਡ (ਰਾਜ ਗੋਗਨਾ) – ਮੈਰੀਲੈਂਡ ਗਵਰਨਰ ਹਾਊਸ ਦੇ ਘੱਟ ਗਿਣਤੀਆਂ ਮਾਮਲੇ ਅਤੇ ਸਾਊਥ ਏਸ਼ੀਅਨ ਕਮਿਸ਼ਨ ਦੇ ਸਾਝੇ ਸਹਿਯੋਗ ਨਾਲ ਦੂਸਰਾ ਆਰਥਿਕ ਅਤੇ ਬਿਜ਼ਨਸ ਸਮਾਗਮ ਮੈਰੀਲੈਂਡ ਦੀ ਰਾਜਧਾਨੀ ਅਨੈਪਲਿਸ ਵਿਖੇ ਕਰਵਾਇਆ ਜਾ ਰਿਹਾ ਹੈ। ਜਿੱਥੇ ਵੱਖ-ਵੱਖ ਕਮਿਊਨਿਟੀ ਲੀਡਰਾਂ ਅਤੇ ਬਿਜ਼ਨਸ ਨਿਵੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਜੋ ਉਹ ਛੋਟੇ ਅਤੇ ਵੱਡੇ ਉਦਯੋਗਾਂ ਅਤੇ ਲਘੂ ਉਦਯੋਗ ਵਿੱਚ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਕੇ ਮੈਰੀਲੈਂਡ ਨੂੰ ਵਪਾਰਕ ਤੌਰ ਤੇ ਮਜ਼ਬੂਤ ਕਰ ਸਕਣ। ਜ਼ਿਕਰਯੋਗ ਹੈ ਕਿ ਮੈਰੀਲੈਂਡ ਗਵਰਨਰ ਹਾਊਸ ਦੇ ਘੱਟ ਗਿਣਤੀਆਂ ਵਿੰਗ ਵਲੋਂ ਜਿੱਥੇ ਵਸੀਲੇ ਜੁਟਾਉਣ ਲਈ ਜਾਣਕਾਰੀ ਦਿੱਤੀ ਜਾਣੀ ਹੈ, ਉੱਥੇ ਉਨ੍ਹਾਂ ਨੂੰ ਭਰਪੂਰ ਸਹੂਲਤਾ ਮੁਹੱਈਆ ਕਰਨ ਲਈ ਮਾਹਿਰਾਂ ਵਲੋਂ ਗਿਆਨ ਵੀ ਦਿੱਤਾ ਜਾਵੇਗਾ। ਸਟੀਵ ਮਕੈਡਿਮ ਦੀ ਜਾਣਕਾਰੀ ਅਨੁਸਾਰ ਹੁਣ ਤੱਕ ਸੈਂਕੜੇ ਨਿਵੇਸ਼ਕਾਰੀਆਂ ਵਲੋਂ ਆਪਣੀ ਸ਼ਮੂਲੀਅਤ ਦਾ ਪ੍ਰਗਟਾਵਾ ਕੀਤਾ ਹੈ। ਇਸ ਸਾਲ ਹੋਣ ਵਾਲੇ ਇਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਸਬੰਧੀ ਵਸੀਲਿਆਂ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ।ਜਸਦੀਪ ਸਿੰਘ ਕਮਿਸ਼ਨਰ ਸਾਊਥ ਏਸ਼ੀਅਨ ਗਵਰਨਰ ਹਾਊਸ ਮੈਰੀਲੈਂਡ ਨੇ ਦੱਸਿਆ ਚੈਂਬਰ ਆਫ ਕਮਰਸ ਵਲੋਂ ਆਪਣੀ ਟੀਮ ਦੀ ਨਿਵੇਸ਼ਕਾਰਾਂ ਨੂੰ ਇਸ ਵਿਕਾਸਯੋਗ ਸਮਾਗਮ ਰਾਹੀਂ ਮੈਰੀਲੈਂਡ ਦੀ ਨੁਹਾਰ ਬਦਲਣ ਲਈ ਭਰਪੂਰ ਜਾਣਕਾਰੀ ਦੇਵੇਗਾ। ਬਿਜ਼ਨਸਮੈਨ ਇਸ ਦਾ ਲਾਹਾ ਲੈਣ ਲਈ ਆਪਣੀ ਹਾਜ਼ਰੀ ਨੂੰ ਯਕੀਨੀ ਬਣਾ ਰਹੇ ਹਨ। ਆਸ ਕੀਤੀ ਜਾ ਰਹੀ ਹੈ। ਲਘੂ ਉਦਯੋਗਾਂ ਲਈ ਇਹ ਸਮਾਗਮ ਖਾਸ ਅਤੇ ਨਿਵੇਕਲੀ ਛਾਪ ਛੱਡਣ ਨੂੰ ਤਰਜੀਹ ਦੇਵੇਗਾ। ਸਾਜਿਦ ਤਰਾਰ ਜੋ ਪੇਸ਼ੇ ਵਜੋਂ ਸਫਲ ਬਿਜ਼ਨਸਮੈਨ ਹਨ, ਉਨ੍ਹਾਂ ਮੁਤਾਬਕ ਇਸ ਗੱਲ ਨੂੰ ਯਕੀਨੀ ਦੱਸਿਆ ਜਾ ਰਿਹਾ ਹੈ ਕਿ ਮੈਰੀਲੈਂਡ ਵਿੱਚ ਤਬਦੀਲੀ ਬਿਜ਼ਨਸ ਨਜ਼ਰੀਏ ਨਾਲ ਦੇਖਿਆ ਜਾਵੇਗਾ ਤਾਂ ਜੋ ਮੈਟਰੋਪੁਲਿਟਨ ਏਰੀਏ ਵਿੱਚ ਖਾਸ ਥਾਂ ਰੱਖਣ ਵਾਲੀ ਮੈਰੀਲੈਂਡ ਪਹਿਲੀ ਸਟੇਟ ਹੋਵੇਗੀ ਜੋ ਬਿਜ਼ਨਸ ਮੌਕੇ ਮੁਹੱਈਆ ਕਰਵਾਉਣ ਵਿੱਚ ਪਹਿਲ ਕਦਮੀ ਸਾਬਤ ਕਰ ਰਹੀ ਹੈ। ਆਸ ਹੈ ਕਿ ਇਹ ਸਮਾਗਮ ਜਿੱਥੇ ਬਿਜ਼ਨਸਮੈਨਾਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗਾ, ਉੱਥੇ ਨਿਵੇਸ਼ਕਾਰੀਆਂ ਲਈ ਲਾਹੇਵੰਦ ਸਾਬਤ ਹੋਵੇਗਾ, ਜਿਸ ਲਈ ਵੱਖ-ਵੱਖ ਕਮਿਊਨਿਟੀ ਦੇ ਨਿਵੇਸ਼ੀਆਂ ਵਿੱਚ ਭਾਰੀ ਉਤਸ਼ਾਹ ਹੈ।

Be the first to comment

Leave a Reply