ਗ਼ੈਰ-ਕਾਨੂੰਨੀ ਕਾਮਿਆਂ ਨੂੰ ਰੱਖਣ ਵਾਲਿਆਂ ਨੂੰ 5 ਲੱਖ ਪੌਾਡ ਦੇ ਜੁਰਮਾਨੇ

ਲੰਡਨ, ਲੈਸਟਰ, ਗ੍ਰਹਿ ਵਿਭਾਗ ਵਲੋਂ ਬੀਤੇ ਵਰੇ੍ਹ ਜੁਲਾਈ ਤੋਂ ਸਤੰਬਰ ਤੱਕ ਸਿਰਫ਼ ਤਿੰਨ ਮਹੀਨਿਆਂ ‘ਚ ਏਸ਼ੀਅਨ ਲੋਕਾਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪੱਛਮੀ ਲੰਡਨ ਦੇ ਇਲਾਕੇ ਵਿਚ ਗ਼ੈਰ-ਕਾਨੰੂਨੀ ਕਾਮਿਆਂ ਨੂੰ ਕੰਮ ‘ਤੇ ਰੱਖਣ ਵਾਲੇ 21 ਕਾਰੋਬਾਰੀਆਂ ਨੂੰ 5 ਲੱਖ ਪੌਾਡ ਦੇ ਜੁਰਮਾਨੇ ਕੀਤੇ ਹਨ ਜੋ ਅਜੇ ਤੱਕ ਅਦਾ ਨਹੀਂ ਕੀਤੇ ਗਏ | ਇਨ੍ਹਾਂ ਕਾਰੋਬਾਰੀਆਂ ਵਿਚ ਐਨ.ਐਚ.ਐਸ. ਦਾ ਇਕ ਹਸਪਤਾਲ ਵੀ ਸ਼ਾਮਿਲ ਹੈ | ਰਿਪੋਰਟ ਵਿਚ ਪਾਇਆ ਗਿਆ ਕਿ ਸਭ ਤੋਂ ਵਧ ਜੁਰਮਾਨਾ ਹੈਰੋ ਦੇ ਮੁੰਬਈ ਜੰਕਸ਼ਨ ਨਾਮੀ ਕਾਰੋਬਾਰ ਨੂੰ 1 ਲੱਖ ਪੌਾਡ ਕੀਤਾ ਗਿਆ | ਰਿਪੋਰਟ ਅਨੁਸਾਰ ਕਈ ਕਾਰੋਬਾਰੀਆਂ ਨੇ ਜੁਰਮਾਨਾ ਦੇਣ ਦੀ ਬਜਾਏ ਆਪਣਾ ਕਾਰੋਬਾਰ ਹੀ ਬੰਦ ਕਰ ਦਿੱਤਾ ਹੈ | ਕਈ ਕਾਰੋਬਾਰੀਆਂ ਨੇ ਕਿਹਾ ਕਿ ਕੁਝ ਲੋਕ ਗਲਤ ਦਸਤਾਵੇਜ਼ ਵਿਖਾ ਕੇ ਨੌਕਰੀ ਹਾਸਲ ਕਰ ਲੈਂਦੇ ਹਨ ਪਰ ਉਹ ਪੂਰੀ ਛਾਣਬੀਣ ਕਰਨ ਦੀ ਕੋਸ਼ਿਸ਼ ਕਰਦੇ ਹਨ | ਕਾਰੋਬਾਰੀਆਂ ਦੀ ਸੂਚੀ ਵਿਚ ਬਹੁਤੇ ਰੈਸਟੋਰੈਂਟ ਹਨ | ਸਾਊਥਾਲ ਦੀ ਇਕ ਪੈਸੇ ਲੈਣ ਦੇਣ ਵਾਲੀ ਕੰਪਨੀ ਵੀ ਸ਼ਾਮਿਲ ਹੈ | ਐਨ.ਐਚ.ਐਸ. ਅਧੀਨ ਚੱਲਣ ਵਾਲੇ ਇੰਪੀਰੀਅਲ ਕਾਲਜ ਨੇ ਕਿਹਾ ਹੈ ਕਿ ਇਹ ਜੁਰਮਾਨਾ ਇਕ ਬੰਦੇ ਨਾਲ ਸਬੰਧਿਤ ਹੋ ਸਕਦਾ ਹੈ ਜਿਸ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ ਹੋਵੇਗੀ ਕਿ ਅੱਗੋਂ ਅਜਿਹਾ ਨਾ ਹੋਵੇ | ਇੰਮੀਗ੍ਰੇਸ਼ਨ ਸਬੰਧੀ ਯੂ.ਕੇ. ਵਿਚ ਸਖ਼ਤ ਕਾਨੂੰਨ ਬਣੇ ਹਨ, ਛਾਪੇ ਦੌਰਾਨ ਫੜੇ ਜਾਣ ‘ਤੇ ਕਾਰੋਬਾਰੀਆਂ ਨੂੰ ਭਾਰੀ ਜੁਰਮਾਨੇ ਅਦਾ ਕਰਨੇ ਪੈਂਦੇ ਹਨ | ਇਨ੍ਹਾਂ ਨਿਯਮਾਂ ਨਾਲ ਸਭ ਤੋਂ ਵੱਡਾ ਨੁਕਸਾਨ ਰੈਸਟੋਰੈਂਟਾਂ ਨੂੰ ਹੋ ਰਿਹਾ ਹੈ ਤੇ ਉਹ ਘਾਟੇ ਵਿਚ ਜਾ ਰਹੇ ਹਨ | ਕਿਸੇ ਵੀ ਕਾਰੋਬਾਰ ਤੇ ਗ਼ੈਰ-ਕਾਨੰੂਨੀ ਕਾਮੇ ਨੂੰ ਫੜੇ ਜਾਣ ਤੇ ਹੁਣ 20 ਹਜ਼ਾਰ ਪੌਾਡ ਤੱਕ ਦਾ ਜੁਰਮਾਨਾ ਹੋਣ ਦੀ ਵਿਵਸਥਾ ਹੈ |