ਗਿਆਨ ਸਿੰਘ ਮੂੰਗੋ ਬਣੇ ਆਮ ਆਦਮੀ ਪਾਰਟੀ ਪਟਿਆਲਾ ਦੇ ਜਿਲ੍ਹਾ ਪ੍ਰਧਾਨ

ਪਟਿਆਲਾ –  ਆਮ ਆਦਮੀ ਪਾਰਟੀ ਪਟਿਆਲਾ ਦੇ ਨਵੇਂ ਬਣੇ ਜਿਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਜੀ ਨੇ ਪ੍ਰਧਾਨ ਬਣਾਉਣ ਲਈ ਪਾਰਟੀ ਦਾ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕੀਤਾ ਹੈ ।

ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰ. ਸੁਖਪਾਲ ਸਿੰਘ ਖਹਿਰਾ ਜੀ ਦੇ ਪਟਿਆਲਾ ਪਹੁੰਚਣ ਤੇ ਪਾਰਟੀ ਦੇ ਨਵੇਂ ਬਣੇ ਜਿਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਜੀ ਦੀ ਅਗਵਾਈ ਵਿੱਚ ਪਾਰਟੀ ਵਾਲੰਟੀਅਰਜ਼ ਵਲੋਂ ਸਵਾਗਤ ਕੀਤਾ ਗਿਆ । ਇਸ ਮੌਕੇ ਪਾਰਟੀ ਵਾਲੰਟੀਅਰਜ਼ ਨੇ ਗਿਆਨ ਸਿੰਘ ਮੂੰਗੋ ਜੀ ਨੂੰ ਪਾਰਟੀ ਦਾ ਜਿਲ੍ਹਾ ਪ੍ਰਧਾਨ ਬਣਾਉਣ ਲਈ ਸੁਖਪਾਲ ਖਹਿਰਾ ਜੀ, ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੇ ਸਹਿ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕੀਤਾ । ਇਸ ਮੌਕੇ ਸਾਰੇ ਪਾਰਟੀ ਵਾਲੰਟੀਅਰਜ਼ ਇਕ ਜੁਟ ਹੋ ਬੋਲ ਰਹੇ ਸਨ ਕਿ ਪਾਰਟੀ ਨੇ ਗਿਆਨ ਸਿੰਘ ਮੂੰਗੋ ਜੀ ਵਰਗੇ ਦਲੇਰ, ਨਿਧੜਕ, ਸੁਲਝੇ ਹੋਏ ਅਤੇ ਮਿਹਨਤੀ ਇਨਸਾਨ ਨੂੰ ਪਟਿਆਲਾ ਜਿਲ੍ਹਾ ਪ੍ਰਧਾਨ ਬਣਾ ਕੇ ਸਾਰੇ ਵਾਲੰਟੀਅਰਜ਼ ਅਤੇ ਪੂਰੇ ਜਿਲ੍ਹੇ ਨੂੰ ਮਾਣ ਬਖਸ਼ਿਆ ਹੈ ।
ਦੱਸਣ ਯੋਗ ਹੈ ਕਿ ਗਿਆਨ ਸਿੰਘ ਮੂੰਗੋ ਜੀ ਜਨਰਲ ਸਕੱਤਰ ਆਰ ਟੀ ਆਈ ਵਿੰਗ ਪੰਜਾਬ ਅਤੇ ਉਪ ਪ੍ਰਧਾਨ ਲੀਗਲ ਸੈਲ ਪੰਜਾਬ ਆਮ ਆਦਮੀ ਪਾਰਟੀ ਵਿੱਚ ਆਪਣਿਆਂ ਸੇਵਾਵਾਂ ਦੇ ਚੁੱਕੇ ਹਨ । ਇਸ ਮੌਕੇ ਉਹਨਾ ਨਾਲ ਉਪ-ਪ੍ਰਧਾਨ ਕਰਨਵੀਰ ਸਿੰਘ ਟਿਵਾਣਾ, ਜਨਰਲ ਸਕੱਤਰ ਬੀਬੀ ਪਲਵਿੰਦਰ ਕੌਰ ਹਰਿਆਓ ਅਤੇ ਅਨੁਸ਼ਾਸਨ ਕਮੇਟੀ ਦੇ ਮੈਂਬਰ ਕਰਨਲ ਭਲਿੰਦਰ ਸਿੰਘ ਜੀ, ਦੇਵ ਮਾਨ ਨਾਭਾ, ਜਗਤਾਰ ਸਿੰਘ ਰਾਜਲਾ ਸਮਾਣਾ, ਵਿਸ਼ੇਸ਼ ਤੌਰ ਤੇ ਪਹੁੰਚੇ ।

Be the first to comment

Leave a Reply