ਗੀਤਕਾਰ ਜਸਬੀਰ ਗੁਣਾਚੌਰੀਆ ਦਾ ਸੈਕਰਾਮੈਂਟੋ ਚ ਹੋਇਆ ਸ਼ਨਮਾਨ ਸਮਾਗਮ

ਸੈਕਰਾਮੈਂਟੋ, ਕੈਲੀਫੋਰਨੀਆ, (ਹੁਸਨ ਲੜੋਆ ਬੰਗਾ) ਪੰਜਾਬੀ ਦੇ ਵੱਖ ਵੱਖ ਚਰਚਿੱਤ ਗਤਾਂ ਦੇ ਰਚੇਤਾ ਗੀਤਕਾਰ ਜਸਬੀਰ ਗੁਣਾਚੌਰੀਆ ਦਾ ਵਿਸ਼ੇਬ ਸਨਾਮਨਸ ਸੈਕਰਾਮੈਂਟੋ ਦੇ ਮਿਰਾਜ਼ ਬੈਂਕੁਣੇਟ ਹਾਲ ਵਿਚ ਰੱਖਿਆ ਗਿਆ, ਜਿਸਦਾ ਆਯੋਜਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋ ਹਾਕੀ ਉਲੰਪੀਅਨ ਸ. ਸੁਰਿੰਦਰ ਸਿਘੰ ਸੋਢੀ ਪਹੁੰਚੇ। ਇਸ ਸਮਾਗਮ ਵਿੱਚ ਗੀਤ ਸੰਗੀਤ ਵੀ ਚੱਲਿਆ ਇਸ ਦੌਰਾਨ ਪੰਜਾਬੀ ਗਾਇਕ ਸਤਿੰਦਰ ਸੱਤੀ ਤੇ ਰੈਣੂੰ ਨੇ ਕੁਝ ਗੀਤ ਸਰੋਤਿਆਂ ਨੂੰ ਸੁਣਾਕੇ ਆਪਣੇ ਆਪਣੇ ਵਿਚਾਰ ਰੱਖੇ। Îਵਚਾਰ ਰੱਖਣ ਵਾਲਿਆ ਵਿਚ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਗੁਰਜਤਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ ਸੰੰਧੂ ਆਦਿ ਨੇ ਵਿਚਾਰ ਰੱਖੇ।ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਬੰਧਕਾਂ ਵੱਲੋਂ ਇਸ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਆਉਣ ਵਾਲੇ ਖੇਡ ਸਮਾਗਮ ਲਈ ਭਾਈਚਾਰੇ ਦਾ ਸਹਿਯੋਗ ਮੰਗੀਆਂ । ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਗੋਲਡ ਮੈਡਲ ਤੇ ਪੰਜ ਹਜ਼ਾਰ ਅਮਰੀਕੀ ਡਾਲਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਬੀਰ ਗੁਣਾਚੌਰੀਆਂ ਦੀ ਕਿਤਾਬ ”ਹੱਸਦੇ ਸ਼ਹੀਦੀਆਂ ਪਾ ਗਏ ” ਵੀ ਰੀਲੀਜ਼ ਕੀਤੀ ਗਈ। ਇਸ ਮੌਕੇ ਉਸਨੇ ਆਪਣੇ ਲੰਮੇ ਪੈਂਡੇ ਦਾ ਵਿਸਥਾਰ ਨਾਲ ਜਿਕਰ ਕੀਤਾ। ਵੱਖ ਵੱਖ ਕਲਾਕਾਰਾਂ ਵੱਲੋਂ ਸਨਮਾਨ ਤੇ ਦਿੱਤੇ ਸੁਨੇਹੇ ਵੀ ਸਰਰੀਨ ਤੇ ਦਿਖਾਏ ਗਏ।ਸੁਖਇੰਦਰ ਸੰਘੇੜਾ ਨੇ ਸਟੇਜ਼ ਦੀ ਜਿੰਮੇਵਾਰੀ ਨਿਭਾਈ।

Be the first to comment

Leave a Reply