ਗੁਗਨੀ ਨੇ ਜੇਲ ‘ਚ ਰਹਿੰਦੇ ਹੋਏ ਵਾਰਦਾਤਾਂ ‘ਚ ਇਸਤੇਮਾਲ ਹੋਏ ਹਥਿਆਰ ਕਿਵੇਂ ਤੇ ਕਿਸ ਦੇ ਰਾਹੀਂ ਉਪਲਬੱਧ ਕਰਵਾਏ ਸਨ

ਲੁਧਿਆਣਾ  — ਆਈ. ਐੱਸ. ਆਈ. ਵਲੋਂ ਫੈਲਾਏ ਜਾਲ ‘ਚ ਫਸੇ ਰਮਨਦੀਪ ਸਿੰਘ ਤੇ ਹਰਦੀਪ ਸਿੰਘ ਸ਼ੇਰਾ ਨੂੰ ਹਿੰਦੂ ਆਗੂਆਂ ਦੇ ਕਤਲ ਲਈ ਹਥਿਆਰ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਧਰਮਿੰਦਰ ਗੁਗਨੀ ਤੋਂ ਪੁੱਛਗਿੱਛ ‘ਚ ਜੁੱਟੀ ਪੁਲਸ ਨੇ ਹੁਣ ਉਸ ਦੇ ਨਾਲ ਜੇਲ ਦੀਆਂ ਬੈਰਕਾਂ ‘ਚ ਬੰਦ ਰਹੇ ਨਾਮੀ ਗੈਂਗਸਟਰਾਂ ਨੂੰ ਵੀ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਗੁਗਨੀ ਨੇ ਜੇਲ ‘ਚ ਰਹਿੰਦੇ ਹੋਏ ਦੋਨਾਂ ਕਾਤਲਾਂ ਨੂੰ ਵਾਰਦਾਤਾਂ ‘ਚ ਇਸਤੇਮਾਲ ਹੋਏ ਹਥਿਆਰ ਕਿਵੇਂ ਤੇ ਕਿਸ ਦੇ ਰਾਹੀਂ ਉਪਲਬੱਧ ਕਰਵਾਏ ਸਨ, ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ‘ਚ ਜੁੱਟੀ ਪੁਲਸ ਦੀਆਂ ਟੀਮਾਂ ਨੇ ਜੇਲਾਂ ਤੋਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਪੂਰੀ ਪ੍ਰਕਿਰਿਆ ਨੂੰ ਗੁਪਤ ਤਰੀਕੇ ਨਾਲ ਸ਼ੁਰੂ ਕਰ ਚੁੱਕੀਆਂ ਵੱਖ-ਵੱਖ ਜ਼ਿਲਿਆਂ ਦੀਆਂ ਪੁਲਸ ਟੀਮਾਂ ਗੁਗਨੀ ਕਿਹੜੀਆਂ ਜੇਲਾਂ ‘ਚ ਬੰਦ ਰਿਹਾ ਹੈ ਤੇ ਉਸ ਦੇ ਨਾਲ ਬੈਰਕਾਂ ‘ਚ ਕੌਣ-ਕੌਣ ਗੈਂਗਸਟਰ ਸਨ, ਉਨ੍ਹਾਂ ਦੀ ਸੂਚੀ ਤਿਆਰ ਕਰਕੇ ਕੰਮ ‘ਤੇ ਜੁੱਟ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਲੁਧਿਆਣਾ ਜੇਲ ‘ਚ ਵੀ ਨਾਮੀ ਤੇ ਖਤਰਨਾਕ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।  ਪੰਜਾਬ ‘ਚ ਮੁੜ ਫਿਰਕੂ ਤਣਾਅ ਪੈਦਾ ਕਰਨ ਲਈ ਤੜਪ ਰਹੀ ਆਈ. ਐੱਸ. ਆਈ. ਤੇ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਵਲੋਂ ਜਿਸ ਢੰਗ ਨਾਲ ਜੇਲਾਂ ‘ਚ ਬੰਦ ਗੈਂਗਸਟਰਾਂ ਜਾਂ ਅੱਤਵਾਦੀ ਮਿੰਟੂ ਰਾਹੀਂ ਸਲੀਪਰ ਸੈਲ ਗਠਿਤ ਕਰਕੇ ਧੜਾਧੜ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਰਚ ਸਫਲਤਾਪੂਰਵਕ ਅਮਲੀਜਾਮਾ ਪਹਿਨਾਇਆ ਗਿਆ ਉਹ ਬੇਹਦ ਗੰਭੀਰ ਵਿਸ਼ਾ ਹੈ। ਇਸ ਸਾਰੀ ਖੇਡ ‘ਚ ਸਭ ਤੋਂ ਅਹਿਮ ਵਜ੍ਹਾ ਜਾਂ ਸਿਸਟਮ ‘ਚ ਰਹੀ ਕਮਜ਼ੋਰੀ ਜਿਸ ‘ਚ ਜੇਲਾਂ ‘ਚ ਬੰਦ ਗੈਂਗਸਟਰਾਂ ਦੇ ਕੋਲ ਮੋਬਾਈਲ ਫੋਨ ਦੀ ਆਸਾਨੀ ਨਾਲ ਉਪਲਬੱਧਤਾ ਰਹੀ ਹੈ। ਜੇਕਰ ਗੁਗਨੀ, ਮਿੰਟੂ ਤੇ ਜੇਲ ‘ਚ ਬੰਦ ਹੋਰ ਅਪਰਾਧੀਆਂ ਦੇ ਕੋਲ ਮੋਬਾਇਲ ਫੋਨ ਨਾ ਹੁੰਦਾ ਤਾਂ ਹਾਲਾਤ ਕੁਝ ਹੋਰ ਹੀ ਹੁੰਦੇ ਪਰ ਇਹ ਜ਼ਮੀਨੀ ਸੱਚਾਈ ਹੈ ਕਿ ਰਾਜ ਦੀ ਹਰ ਜੇਲ ਦੇ ਅੰਦਰ ਅਪਰਾਧੀਆਂ ਦੇ ਕੋਲ ਮੋਬਾਈਲ ਹਨ, ਜਿਸ ਦੀ ਮਦਦ ਨਾਲ ਉਹ ਜੇਲਾਂ ‘ਚ ਬੰਦ ਰਹਿਣ ਦੇ ਬਾਵਜੂਦ ਬਾਹਰ ਆਪਣਾ ਗੈਂਗ ਤੇ ਗਤੀਵਿਧੀਆਂ ਚਲਾ ਰਹੇ ਹਨ।

Be the first to comment

Leave a Reply