ਗੁਜਰਾਤ ਚ ਨਰਿੰਦਰ ਮੋਦੀ ਦੀ ਸਵਾਗਤ ਦੀ ਤਿਆਰੀ

Bhavnagar : Patidar Anamat Andolan Samiti (PAAS) convener Hardik Patel with 51 other members getting his head tonsured in protest against Gujarat Government in Bhavnagar on Sunday. PTI Photo (PTI5_21_2017_000121B)

ਅਹਿਮਦਾਬਾਦ  (ਸਾਂਝੀ ਸੋਚ ਬਿਊਰੋ )  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ ਪਟੇਲ ਰਾਖਵਾਂਕਰਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਅਤੇ ਉਸ ਦੇ 50 ਸਾਥੀਆਂ ਨੇ ਅੱਜ ਆਪਣੇ ਸਿਰ ਮੁਨਾ ਲਏ। ਉਨ੍ਹਾਂ ਭਾਜਪਾ ਸਰਕਾਰ ਉਤੇ ਆਪਣੇ ਭਾਈਚਾਰੇ ਉਪਰ ਅੱਤਿਆਚਾਰ ਕਰਨ ਦਾ ਦੋਸ਼ ਲਾਇਆ ਅਤੇ ਇਨਸਾਫ਼ ਲਈ ਮਾਰਚ ਦਾ ਐਲਾਨ ਕੀਤਾ। ਹਾਰਦਿਕ ਅਤੇ ਉਸ ਦੀ ‘ਪਾਟੀਦਾਰ ਅਨਾਮਤ ਅੰਦੋਲਨ ਸਮਿਤੀ’ (ਪੀਏਏਐਸ) ਦੇ 50 ਮੈਂਬਰਾਂ ਨੇ ਅੱਜ ਸਵੇਰੇ ਪਿੰਡ ਲਾਠੀਡਾਡ ਵਿੱਚ ਰੋਸ ਵਜੋਂ ਆਪਣੇ ਸਿਰ ਦੇ ਕੇਸ ਮੁਨਵਾਏ। ਇਸ ਮਗਰੋਂ ਉਨ੍ਹਾਂ ਰਾਖਵਾਂਕਰਨ ਲਈ ਹੋਰ ਪਛੜੀਆਂ ਸ਼੍ਰੇਣੀਆਂ ਵਿੱਚ ਸ਼ਾਮਲ ਕਰਨ ਦੀ ਆਪਣੀ ਮੰਗ ਉਤੇ ਜ਼ੋਰ ਪਾਉਣ ਲਈ ਬੋਤਾਡ ਜ਼ਿਲ੍ਹੇ ਤੋਂ ‘ਨਿਆਏ ਯਾਤਰਾ’ ਸ਼ੁਰੂ ਕੀਤੀ। ਇਹ ਯਾਤਰਾ ਤਕਰੀਬਨ 50 ਪਿੰਡਾਂ ਵਿੱਚੋਂ ਲੰਘੇਗੀ ਅਤੇ ਭਾਵਨਗਰ ਸ਼ਹਿਰ ਵਿੱਚ ਸਮਾਪਤ ਹੋਵੇਗੀ।
ਕੁਝ ਦਿਨ ਪਹਿਲਾਂ ਹਾਰਦਿਕ ਨੇ ਗੁਜਰਾਤ ਵਿੱਚ ਰਾਖਵਾਂਕਰਨ ਅੰਦੋਲਨ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਸ ਦਾ ਮੁੱਖ ਟੀਚਾ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਨੂੰ ਹਰਾਉਣਾ ਸੀ। ਯਾਦ ਰਹੇ ਕਿ ਪਾਟੀਦਾਰਾਂ ਵਿੱਚ ਹਾਰਦਿਕ ਪਲੇਟ ਅਤੇ ਉਸ ਦੇ ਸਾਥੀਆਂ ਦਾ ਚੋਖਾ ਜ਼ੋਰ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਧੜਾ ਭਾਰਤੀ ਜਨਤਾ ਪਾਰਟੀ ਦਾ ਡਾਢਾ ਨੁਕਸਾਨ ਕਰ ਸਕਦਾ ਹੈ। ਇਸੇ ਕਰਕੇ ਭਾਜਪਾ ਆਗੂ ਉਸ ਨੂੰ ਪਹਿਲਾਂ ਪਤਿਆਉਣ ਦਾ ਯਤਨ ਵੀ ਕਰ ਚੁੱਕੇ ਹਨ।

Be the first to comment

Leave a Reply