ਗੁਜਰਾਤ ਦੇ 7 ਹੋਰ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ

ਗਾਂਧੀਨਗਰ : ਗੁਜਰਾਤ ‘ਚ ਹੋਏ ਰਾਜ ਸਭਾ ਚੌਣਾਂ ਦੌਰਾਨ ਕਰਾਸ ਵੋਟਿੰਗ ਦੇ ਲਈ ਕਾਂਗਰਸ ਤੋਂ ਮੁਅੱਤਲ 8 ਚੋਂ 7 ਵਿਧਾਇਕਾਂ ਦਾ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਅੱਜ ਸਵੀਕਾਰ ਕਰ ਲਿਆ ਗਿਆ। ਤਿਆਗ ਪੱਤਰ ਦੇਣ ਵਾਲਿਆਂ ‘ਚ ਸਾਬਕਾ ਮੁੱਖ ਮੰਤਰੀ ਸ਼ੰਕਰਸਿੰਘ ਵਾਘੇਲਾ ਨੂੰ ਛੱਡ ਕੇ ਉਨ੍ਹਾਂ ਦੇ ਵਿਧਾਇਕ ਪੁੱਤਰ ਮਹੇਂਦਰ ਸਿੰਘ ਵਾਘੇਲਾ ਸਮੇਤ ਹੋਰ 6 ਸਮਰਥਕ ਭੇਜੇ ਗਏ, 44 ਵਿਧਾਇਕਾਂ ‘ਚ ਸ਼ਾਮਲ ਹੋਣ ਦੇ ਬਾਵਜੂਦ ਕਰਾਸ ਵੋਟਿੰਗ ਕਰਕੇ ਪਾਰਟੀ ਨੂੰ ਹੈਰਾਨ ਕਰਨ ਵਾਲੇ ਕਰਮ ਸਿੰਘ ਪਟੇਲ ਸ਼ਾਮਲ ਹਨ। ਬੀਤੀ 27 ਜੁਲਾਈ ਤੋਂ ਹੁਣ ਤੱਕ ਕੁੱਲ 13 ਪਾਰਟੀ ਵਿਧਾਇਕ ਸਦਨ ਦੀ ਮੈਂਬਰਸ਼ਿਪ ਛੱਡ ਚੁੱਕੇ ਹਨ। 21 ਜੁਲਾਈ ਨੂੰ ਆਪਣੇ 77ਵੇਂ ਜਨਮ ਦਿਨ ‘ਤੇ ਹੀ ਪਾਰਟੀ ਛੱਡਣ ਦੀ ਘੋਸ਼ਣਾ ਕਰਨ ਵਾਲੇ ਸ਼ੰਕਰਸਿੰਘ ਵਾਘੇਲਾ ਨੇ ਹਾਲਾਂਕਿ ਹੁਣ ਸਦਨ ਦੀ ਮੈਂਬਰਸ਼ਿਪਤਾ ਤੋਂ ਤਿਆਗ ਪੱਤਰ ਨਹੀਂ ਦਿੱਤਾ ਹੈ।

Be the first to comment

Leave a Reply

Your email address will not be published.


*