ਗੁਜਰਾਤ ਵਿਚ ਹੋਂਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤ ਕਰੇਗੀ ਜਿੱਤ ਪ੍ਰਾਪਤ, ਕਿੳ ਕਿ ਤੰਗ ਆ ਚੁੱਕਾ ਹਰ ਵਰਗ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ

ਨਾਭਾ, 7 ਨਵੰਬਰ – ਨਾਭਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨਾਂ ਮੇਰਾ ਮੁੱਢਲਾ ਫਰਜ਼ ਹੈ ਕਿਉ ਕਿ ਨਾਭਾ ਹਲਕੇ ਦੇ ਲੋਕਾਂ ਨੇਂ ਮੈਨੂੰ ਬਹੁੱਤ ਮਾਂਣ ਸਤਿਕਾਰ ਦਿਤਾ ਹੈ ਅਤੇ ਵੱਡੇ ਫਰਕ ਨਾਲ ਜਿਤਾ ਕੇ ਵਿਧਾਂਨ ਸਭਾ ਵਿਚ ਭੇਜਿਆ ਹੈ।ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪਹਿਲ ਦੇ ਆਧਾਰ ਤੇ ਹੱਲ੍ਹ ਕੀਤੇ ਜਾਂਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇਂ ਕੁਲਵੰਤ ਸਿੰਘ ਖੱਟੜਾ ਉਘੇ ਆਰਟਿਸਟ ਦੇ ਗ੍ਰਹਿ ਵਿਖੇ ਪ੍ਰਗਟਾਏ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਫੀ ਪੱਛੜ ਗਿਆ ਸੀ ਜਿਸ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਕਾਂਗਰਸ ਸਰਕਾਰ ਵੱਲੋਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਨਾਭਾ ਸ਼ਹਿਰ ਦੀਆਂ ਲੰਮੇ ਸਮੇਂ ਤੋਂ ਖਰਾਬ ਪਈਆਂ ਸੜਕਾਂ ਸਬੰਧੀ ਮਤੇ ਪਾਸ ਹੋ ਗਏ ਹਨ ਤੇ ਜਲਦੀ ਹੀ ਵੱਡੇ ਪੱਧਰ ਤੇ ਸੜਕਾ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਦੌਰਾਂਨ ਉਨ੍ਹਾਂ ਕਿਹਾ ਕਿ ਹਿਮਾਚਲ ਤੇ ਗੁਜਰਾਤ ਵਿਚ ਹੋਂਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ ਕਿੳ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਤੰਗ ਆ ਚੁੱਕਾ ਹੈ। ਭਾਜਪਾ ਸਰਕਾਰ ਵੱਲੋਂ ਲਾਏ ਜੀ ਐਸ ਟੀ ਕਾਂਰਨ ਮਹਿੰਗਾਈ ਵਿਚ ਅੰਤਾ ਦਾ ਵਾਧਾ ਹੋਇਆ ਹੈ ਜਿਸ ਨਾਲ ਮਹਿੰਗਾਈ ਨੇਂ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਤੇ ਲੋਕਾਂ ਨੂੰ ਦੋ ਵਖਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨੌਜ਼ਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਾਉਣ ਦੇ ਵੀ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰ ਵੱਲੋਂ ਹਰ ਘਰ ਵਿਚ ਇਕ ਮੈਂਬਰ ਨੂੰ ਨੌਕਰੀ ਵਾਲਾ ਵਾਅਦਾ ਵੀ ਪੂਰਾ ਕੀਤਾ ਜਾ ਸਕੇ। ਇਸ ਮੌਕੇ ਕੈਪਟਨ ਬਲਵੀਰ ਸਿੰਘ,ਚਰਨਜੀਤ ਬਾਤਿਸ਼ ਸਿਆਸੀ ਸਕੱਤਰ, ਰਾਜਪ੍ਰੀਤ ਸਿੰਘ ਸੋਮਲ, ਗੁਰਮੀਤ ਸਿੰਘ ਥੂਹੀ, ਵੇਦ ਚੰਦ ਮੰਡੌੜ, ਸੁਖਵੀਰ ਸਿੰਘ ਬੁੱਟਰ, ਬਾਈ ਗੁਰਮੇਲ ਸਿੰਘ, ਗਾਇਕ ਜੱਸੀ ਜਸਪਾਲ, ਮੱਖਣ ਸਿੰਘ ਟੋਡਰਵਾਲ, ਦਰਸ਼ਨ ਬੁੱਟਰ ਤੇ ਰਾਕੇਸ ਜਿੰਦਲ ਆਦਿ ਹਾਜ਼ਰ ਸਨ।

Be the first to comment

Leave a Reply