ਗੁਰਦੁਆਰਾ ਸਾਹਿਬ ਵਿਖੇ ਲੱਗਾ ਪਾਸਪੋਰਟ ਮੇਲਾ

ਰੋਮ — ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਚੈਂਸਾ ਇਟਲੀ ਵਿਖੇ ਭਾਰਤੀ ਅੰਬੈਂਸੀ ਮਿਲਾਨ ਵਲੋਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਇੱਕ ਵਿਸ਼ੇਸ ਪਾਸਪੋਰਟ ਕੈਂਪ ਲਗਾਇਆ ਗਿਆ।ਜਿਸ ਵਿਚ ਭਾਰਤੀ ਭਾਈਚਾਰੇ ਬਹੁ ਗਿਣਤੀ ਲੋਕਾਂ ਨੇ ਭਰਪੂਰ ਲਾਭ ਲਿਆ। ਇਸ ਕੈਂਪ ਮੌਕੇ 105 ਓ. ਸੀ.ਆਈ. ਕਾਰਡ 145 ਪਾਸਪੋਰਟ ਤਿਆਰ ਵੰਡੇ ਗਏ ਅਤੇ 140 ਓ. ਸੀ.ਆਈ. ਕਾਰਡਾਂ ਲਈ ਨਵੀਆਂ ਦਰਖਾਸਤਾਂ ਲਈਆਂ ਗਈਆਂ।